Now Reading
ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਨੇ ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਨੇ ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਡੇਹਲੋ, 13 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਸੱਦੇ ‘ਤੇ ਅੱਜ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ ਤੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਖਾਲਸਾ ਪੰਥ ਦਾ ਸਾਜਨ ਦਿਵਸ ਵੀ ਮਨਾਇਆ ਗਿਆ। ਅੱਜ ਦੇ ਲਗਾਤਾਰ ਧਰਨੇ ਦੀ ਪ੍ਰਧਾਨਗੀ ਗੁਰਮੀਤ ਕੌਰ, ਮਨਜੀਤ ਕੌਰ, ਲਖਸ਼ਮੀ ਵਰਮਾ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੋਹੀ ਨੇ ਆਖਿਆ ਕਿ ਸਾਨੂੰ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਕੁਰਬਾਨੀ ਨਾਲ ਮਿਲੀ ਅਜ਼ਾਦੀ ਨੂੰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਧਰ ਰਿਹਾ ਹੈ। ਇਸ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਕੰਗਾਲੀ ਦੇ ਕੰਡੇ ਤੇ ਪਹੁੰਚ ਗਿਆ ਹੈ। ਉਹਨਾ ਕਿਹਾ ਕਿ ਅੱਜ ਦੇ ਪਵਿੱਤਰ ਦਿਹਾੜੇ ਤੇ ਸਾਨੂੰ ਪਰਨ ਕਰਨਾ ਚਾਹੀਦਾ ਹੈ ਕਿ ਦੇਸ਼ ਵਿੱਚੋਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਦੇਸ਼ ਵਿੱਚੋਂ ਸਫਾਇਆ ਕਰ ਦਿੱਤਾ ਜਾਵੇ। ਬਲਵਿੰਦਰ ਸਿੰਘ ਧੂਰੀ ਨੇ ਕਵੀਸ਼ਰੀ ਜਥੇ ਨੇ ਵਾਰਾ ਗਾਈਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਡਾ. ਗਗਨਦੀਪ ਕੌਰ, ਕੁਲਜੀਤ ਕੌਰ ਗਰੇਵਾਲ਼, ਬੱਚੀ ਸੁਰੀਤ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਹਰਵਿੰਦਰ ਸਿੰਘ, ਹਰਭਜਨ ਸਿੰਘ ਸਦੀਲਾ ਸਾਬਕਾ ਐਮ ਸੀ, ਜਗਮੋਹਣ ਸਿੰਘ ਮਲੌਦ ਰੌੜੀਆ, ਤਰਲੋਚਨ ਸਿੰਘ, ਕੁਲੈਕਟਰ ਸਿੰਘ ਨਾਰੰਗਵਾਰ, ਧਰਮਿੰਦਰ ਸਿੰਘ, ਬਲਜੀਤ ਸਿੰਘ ਸਾਇਆ, ਜਰਨੈਲ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਧੂਰਕੋਟ, ਗੁਰਜੀਤ ਸਿੰਘ ਪੰਮੀ, ਬਲਜੀਤ ਸਿੰਘ, ਗੁਰਉਪਦੇਸ਼ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ ਭੋਮਾ, ਜਗਮੇਲ ਸਿੰਘ ਮਲੌਦ ਰੌੜੀਆ, ਹਰਭਜਨ ਸਿੰਘ ਸਦੀਲਾ, ਬਲਜੀਤ ਸਿੰਘ ਸਾਇਆ, ਦਵਿੰਦਰ ਸਿੰਘ ਨਾਰੰਗਵਾਲ, ਮਹਿੰਦਰ ਸਿੰਘ, ਰਣਵੀਰ ਸਿੰਘ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਚਤਰ ਸਿੰਘ, ਸੈਡੀ ਜੜਤੌਲੀ, ਜੀਵਨ, ਕਰਨੈਲ ਸਿੰਘ, ਸ਼ਿਦਰਪਾਲ ਸਿੰਘ, ਦਵਿੰਦਰ ਸਿੰਘ, ਨੱਛਤਰ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਉਜਾਗਰ ਸਿੰਘ, ਰਜਿੰਦਰ ਸਿੰਘ ਭੰਡਾਰੀ, ਦਿਲਬਾਗ ਸਿੰਘ ਡਾਗੋ, ਕਰਨੈਲ ਸਿੰਘ, ਹਰਬਿਲਾਸ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।

Scroll To Top