Now Reading
ਰਈਆ ‘ਚ ਸੜਕ ਜਾਮ ਕਰਕੇ ਕੀਤਾ ਬੰਦ

ਰਈਆ ‘ਚ ਸੜਕ ਜਾਮ ਕਰਕੇ ਕੀਤਾ ਬੰਦ

ਰਈਆ, 26 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਤਹਿਤ ਸੜਕੀ ਆਵਾਜਾਈ ਮੁਕੰਮਲ ਤੌਰ ‘ਤੇ ਜਾਮ ਕੀਤੀ ਗਈ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਗੁਰਮੇਜ ਸਿੰਘ ਤਿੰਮੋਵਾਲ, ਆਜਾਦ ਕਿਸਾਨ ਸੰਘਰਸ ਕਮੇਟੀ ਦੇ ਦਲਬੀਰ ਸਿੰਘ ਬੇਦਾਦ ਪੁਰ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਕਾਸ਼ ਸਿੰਘ ਥੋਥੀਆਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੁਲਵੰਤ ਸਿੰਘ ਛੱਜਲਵੱਡੀ, ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਗੁਰਭੇਜ ਸਿੰਘ ਸੈਦੋ ਲੇਹਲ, ਇੰਡੀਅਨ ਫਾਰਮਰਜ ਐਸੋਸੀਏਸਨ ਦੇ ਕੁਲਵੰਤ ਸਿੰਘ ਭਲਾਈਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜੋਗਿੰਦਰ ਸਿੰਘ ਧਿਆਨਪੁਰ, ਦਿਹਾਤੀ ਮਜਦੂਰ ਸਭਾ ਦੇ ਅਮਰੀਕ ਸਿੰਘ ਦਾਊਦ, ਆੜ੍ਹਤੀ ਐਸੋਸੀਏਸ਼ਨ ਦੇ ਰਾਜੀਵ ਭੰਡਾਰੀ ਨੇ ਕੀਤੀ। ਇਸ ਮੌਕੇ ਇਕੱਠ ਨੂੰ ਬਲਦੇਵ ਸਿੰਘ ਸੈਦਪੁਰ, ਰਵਿੰਦਰ ਸਿੰਘ ਛੱਜਲਵੱਡੀ, ਅਮਰੀਕ ਸਿੰਘ ਠੱਠੀਆਂ, ਪ੍ਰਭਜੀਤ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ, ਮੁਲਾਜ਼ਮ ਆਗੂ ਜਰਮਨਜੀਤ ਸਿੰਘ ਛੱਜਲਵੱਡੀ, ਕੁਲਵੰਤ ਸਿੰਘ ਡੇਅਰੀਵਾਲ, ਪਰਮਜੀਤ ਕੌਰ ਮਾਨ, ਕੁਲਦੀਪ ਸਿੰਘ ਉਦੋਂ ਕੇ, ਮੰਗਲ ਸਿੰਘ ਖੁਜਾਲਾ, ਨੌਜਵਾਨ ਆਗੂ ਹਰਮੀਤ ਸਿੰਘ ਦਾਊਦ, ਗੁਰਦੀਪ ਸਿੰਘ ਬੁਤਾਲਾ ਆਦਿ ਨੇ ਵੀ ਸੰਬੋਧਨ ਕੀਤਾ।

Scroll To Top