Now Reading
ਦੇਸ਼ ਦੇ ਹਾਕਮਾਂ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਕੀਤੀ ਜਾ ਰਹੀ ਹੈ ਗਦਾਰੀ

ਦੇਸ਼ ਦੇ ਹਾਕਮਾਂ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਕੀਤੀ ਜਾ ਰਹੀ ਹੈ ਗਦਾਰੀ

ਤਰਨ ਤਾਰਨ, 21 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸੈਟਰ ਆਫ ਟਰੇਡ ਯੂਨੀਅਨ ਜਿਲ੍ਹਾ ਤਰਨ ਤਾਰਨ ਵੱਲੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਆਜ਼ਾਦੀ ਦੇ ਪ੍ਰਵਾਨਿਆ ਦਾ ਸ਼ਹੀਦੀ ਦਿਨ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਤਰਨ ਤਾਰਨ ਵਿਖੇ ਇਕੱਠ ਕਰਕੇ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਦਿਲਬਾਗ ਸਿੰਘ, ਅਮਰਜੀਤ ਸਿੰਘ ਕੋਟਲੀ ਨੇ ਕੀਤੀ। ਇਸ ਮੌਕੇ ਬੋਲਦਿਆ ਸੀ.ਟੀ.ਯੂ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਿਲਾ ਕਨਵੀਨਰ ਧਰਮ ਸਿੰਘ ਪੱਟੀ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਗਦਾਰੀ ਕੀਤੀ ਜਾ ਰਹੀ । ਸਾਡੇ ਮਹਾਨ ਸੂਰਬੀਰ ਬਹਾਦਰ ਯੋਧਿਆਂ ਨੇ ਅਥਾਹ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਾਇਆ ਸੀ ਪਰ ਸਾਡੇ ਦੇਸ਼ ਦੇ ਹਾਕਮ ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕ ਰਹੇ ਹਨ ।ਸਾਡਾ ਦੇਸ਼ ਅੰਬਾਨੀਆ ਅੰਡਾਨੀਆ ਅਤੇ ਕਾਰਪੋਰੇਟ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ। ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਨਿਜੀ ਹੱਥਾ ਵਿੱਚ ਦਿੱਤਾ ਜਾ ਰਿਹਾ ।ਸਰਕਾਰੀ ਸਕੂਲ ਕਾਲਜ ਆਈ.ਟੀ.ਆਈਜ ਸਰਕਾਰੀ ਹਸਪਤਾਲ ਬਿਜਲੀ ਬੋਰਡ ਰੇਲਵੇ ਅਤੇ ਹੋਰ ਜਨਤਕ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ।ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਜ ਸਮਾ ਸ਼ੰਘਰਸ਼ਾ ਦੇ ਪਿੜ ਮੱਲਣ ਦੀ ਮੰਗ ਕਰ ਰਿਹਾ ਹੈ। ਇਸ ਮੋੌਕੇ ਕਰਮ ਸਿੰਘ ਪੰਡੋਰੀ, ਮਹਿੰਦਰ ਸਿੰਘ, ਮਨਯੋਧ ਸਿੰਘ, ਚੈਚਲ ਸਿੰਘ, ਸੁਖਦੇਵ ਸਿੰਘ ਅਲਾਦੀਨਪੁਰ, ਪ੍ਰਤਾਪ ਸਿੰਘ, ਬੁੱਧ ਸਿੰਘ ਪੱਖੋਕੇ, ਪਰਗਟ ਸਿੰਘ ਅਮਰਕੋਟ, ਗੁਰਨਾਮ ਸਿੰਘ, ਪਰਗਟ ਸਿੰਘ ਕੋਟਲੀ, ਮੋਹਨ ਕੁਮਾਰ, ਗੋਇੰਦਵਾਲ ਸਾਹਿਬ ਆਦਿ ਆਗੂਆਂ ਨੇ ਸੰਬੋਧਨ ਕੀਤਾ ।

Scroll To Top