Now Reading
ਕਾਮਰੇਡ ਵਿਜੇ ਮਿਸ਼ਰਾ ਦੀ ਅਗਵਾਈ ਵਿੱਚ ਹਜ਼ਾਰਾਂ ਸਾਥੀ ਸੀਪੀਆਈ (ਐਮ) ਨੂੰ ਛੱਡ ਕੇ ਆਰਐਮਪੀਆਈ ‘ਚ ਸ਼ਾਮਲ

ਕਾਮਰੇਡ ਵਿਜੇ ਮਿਸ਼ਰਾ ਦੀ ਅਗਵਾਈ ਵਿੱਚ ਹਜ਼ਾਰਾਂ ਸਾਥੀ ਸੀਪੀਆਈ (ਐਮ) ਨੂੰ ਛੱਡ ਕੇ ਆਰਐਮਪੀਆਈ ‘ਚ ਸ਼ਾਮਲ

 ਜਨ ਅਧਿਕਾਰਾਂ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਇਕੱਠੇ ਹੋ ਕੇ ਸੰਘਰਸ਼ ਕਰਾਂਗੇ: ਪਾਸਲਾ

ਤਰਨਤਾਰਨ, 24 ਮਈ – ਅੱਜ ਇੱਥੇ ਹਜ਼ਾਰਾਂ ਸੀਪੀਆਈ (ਐਮ) ਮੈਂਬਰਾਂ ਅਤੇ ਸਮਰਥਕਾਂ ਵੱਲੋਂ ਮਹਾਨ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ‘ਚ ਮਾਰਕਸਵਾਦੀ ਵਿਚਾਰਧਾਰਾ ਨੂੰ ਮੌਜੂਦਾ ਸਮੇਂ ਅੰਦਰ ਠੋਸ ਪ੍ਰਸਥਿਤੀਆਂ ਅਨੁਸਾਰ ਲਾਗੂ ਕਰਨ ‘ਤੇ ਵਿਚਾਰ ਚਰਚਾ ਕੀਤੀ ਗਈ, ਪੇਸ਼ ਕੀਤੇ ਪ੍ਰਸਤਾਵ ਵਿੱਚ ਪਿਛਲੇ ਲੰਬੇ ਸਮੇਂ ਦੀ ਕਾਰਗੁਜ਼ਾਰੀ ‘ਤੇ ਚਰਚਾ ਕੀਤੀ ਗਈ ਅਤੇ ਨੋਟ ਕੀਤਾ ਗਿਆ ਕਿ ਪੰਜਾਬ ਵਿੱਚ ਸੀਪੀਆਈ (ਐਮ) ਦਾ ਪ੍ਰਭਾਵ ਲਗਾਤਾਰ ਘੱਟ ਰਿਹਾ ਹੈ, ਉਸ ਦੇ ਮੁੱਖ ਕਾਰਨ ਮੌਜੂਦਾ ਪਾਰਟੀ ਨੀਤੀ ਦੀ ਸਪਸ਼ਟ ਸਮਝਦਾਰੀ ਦਾ ਨਾ ਹੋਣਾ ਹੈ ਅਤੇ ਸਾਂਝ ਭਿਆਲੀ ਦੀ ਸ਼ਿਕਾਰ ਹੋਣਾ, ਸੰਸਦੀ ਪ੍ਰਣਾਲੀ ਪ੍ਰਤੀ ਇਨਕਲਾਬੀ ਸਮਝਦਾਰੀ ਦੀ ਘਾਟ ਹੋਣਾ ਹੈ ਅਤੇ ਪਾਰਟੀ ਵਿਧਾਨ ਦੀ ਅਸਲੀ ਭਾਵਨਾ ਦਾ ਲਗਭਗ ਖ਼ਤਮ ਹੋਣਾ ਆਦਿ ਹੈ।।ਪੇਸ਼ ਕੀਤੇ ਪ੍ਰਸਤਾਵ ਨੂੰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।।ਉਪਰੋਕਤ ਪ੍ਰਸਤਾਵ ਦੀ ਰੌਸ਼ਨੀ ‘ਚ ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਦੇ ਸਾਬਕਾ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਦੀ ਅਗਵਾਈ ‘ਚ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਦੇ ਪੰਜਾਬ ਦੇ ਮੁੱਖ ਆਗੂਆਂ ਕਾਮਰੇਡ ਅਮਰੀਕ ਸਿੰਘ, ਕਾਮਰੇਡ ਅਮਰਜੀਤ ਮੱਟੂ, ਕਾਮਰੇਡ ਧਿਆਨ ਸਿੰਘ, ਕਾਮਰੇਡ ਸੁਖਦੇਵ ਸਿੰਘ ਗੋਲਵੜ, ਕਾਮਰੇਡ ਪਾਲ ਸਿੰਘ ਜਾਮਾਰਾਏ ਸਰਪੰਚ, ਕਾਮਰੇਡ ਤਰਲੋਚਨ ਸਿੰਘ ਰਾਏਕੋਟ, ਕਾਮਰੇਡ ਕਿਰਪਾਲ ਸਿੰਘ ਗਿੱਲ, ਕਾਮਰੇਡ ਐਸਸੀ ਸੂਦ, ਕਾਮਰੇਡ ਗੁਰਦੀਪ ਸਿੰਘ ਬਤਾਲਾ, ਕਾਮਰੇਡ ਕੁਲਵੰਤ ਸਿੰਘ ਗੋਹਲਵੜ, ਕਾਮਰੇਡ ਅਵਤਾਰ ਸਿੰਘ ਰੰਧਾਵਾ, ਕਾਮਰੇਡ ਭੁਪਿੰਦਰ ਸਿੰਘ ਬੇਦੀ, ਕਾਮਰੇਡ ਗੁਰਨਾਮ ਸਿੰਘ ਤਲਵੰਡੀ, ਕਾਮਰੇਡ ਅਵਤਾਰ ਸਿੰਘ ਅਦਲੀਵਾਲ, ਕਾਮਰੇਡ ਜਗੀਰ ਸਿੰਘ, ਕਾਮਰੇਡ ਗੁਲਜ਼ਾਰ ਸਿੰਘ, ਕਾਮਰੇਡ ਸੁਖਦੇਵ ਸਿੰਘ ਕਾਲੀਆਂ, ਕਾਮਰੇਡ ਕਿਰਪਾ ਰਾਮ, ਕਾਮਰੇਡ ਮਨਜੀਤ ਸਿੰਘ, ਕਾਮਰੇਡ ਬਚਨ ਸਿੰਘ, ਕਾਮਰੇਡ ਰਾਜਬੀਰ ਸਿੰਘ, ਕਾਮਰੇਡ ਹਰਿੰਦਰ ਸਿੰਘ ਭੈਲ, ਕਾਮਰੇਡ ਨਛੱਤਰ ਸਿੰਘ ਤੁੜ, ਬੀਬੀ ਸੁਖਵਿੰਦਰ ਕੌਰ, ਕਾਮਰੇਡ ਬਲਰਾਜ ਸਿੰਘ ਕੋਟ ਉਮਰਾ, ਕਾਮਰੇਡ ਬਲਜੀਤ ਸਿੰਘ ਗੋਰਸੀ ਖਾਨ ਮੁਹੰਮਦ ਦੇ ਨਾਲ ਹਜ਼ਾਰਾਂ ਪਾਰਟੀ ਮੈਂਬਰ ਤੇ ਸਮਰਥਕ ਸੀਪੀਆਈ (ਐਮ) ਨੂੰ ਛੱਡ ਕੇ ਆਰਐਮਪੀਆਈ ‘ਚ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਕੁਲਵੰਤ ਸਿੰਘ ਸੰਧੂ, ਕਾਮਰੇਡ ਗੁਰਨਾਮ ਸਿੰਘ ਦਾਊਦ, ਡਾਕਟਰ ਸਤਨਾਮ ਸਿੰਘ ਅਜਨਾਲਾ, ਕਾਮਰੇਡ ਪਰਗਟ ਸਿੰਘ ਜਾਮਾਰਾਏ, ਪ੍ਰੋ. ਜੈ ਪਾਲ ਸਿੰਘ, ਕਾਮਰੇਡ ਗੁਰਦਰਸ਼ਨ ਬੀਕਾ, ਕਾਮਰੇਡ ਮੁਖਤਾਰ ਸਿੰਘ ਮੱਲਾ, ਗੁਰਮੇਜ ਸਿੰਘ ਤਿਮੋਵਾਲ, ਜਸਪਾਲ ਸਿੰਘ ਝਬਾਲ ਵੱਲੋਂ ਸਾਥੀਆਂ ਦੀ ਸ਼ਮੂਲੀਅਤ ‘ਤੇ ਜੀ ਆਇਆ ਕਿਹਾ ਗਿਆ।।ਕਾਮਰੇਡ ਪਾਸਲਾ ਨੇ ਵਿਜੈ ਮਿਸ਼ਰਾ ਤੇ ਸੀਪੀਆਈ (ਐਮ) ਦੇ ਸੂਬਾਈ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸਾਥੀਆਂ ਦੇ ਆਰਐਮਪੀਆਈ ਵਿੱਚ ਸ਼ਾਮਲ ਹੋਣ ‘ਤੇ ਖ਼ੁਸ਼ੀ ਪ੍ਰਗਟ ਕਰਦੇ ਕਿਹਾ ਕਿ ਇਸ ਨਾਲ ਪਾਰਟੀ ਦਾ ਘੇਰਾ ਵਧੇਗਾ ਅਤੇ ਸੰਘਰਸ਼ਾਂ ਨੂੰ ਵਿਸ਼ਾਲ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਮੁੜ ਬਣ ਨਾਲ ਆਮ ਜਨਤਾ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਵੇਗਾ ਅਤੇ ਸਾਡਾ ਸੰਘਰਸ਼ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਵਿਰੁੱਧ ਜਾਰੀ ਰਹੇਗਾ। ਇਸ ਮੌਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਮਾਰਚ ਵੀ ਕੀਤਾ ਗਿਆ।।ਮਾਰਚ ਦੌਰਾਨ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਮਜ਼ਦੂਰਾਂ ਦਾ ਵੇਤਨ ਘੱਟੋ-ਘੱਟ 18000 ਰੁਪਏ ਪ੍ਰਤੀ ਮਹੀਨਾ ਗਰੰਟੀ ਕਰੇ, 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਲੋਕਾਂ ਲਈ ਪਾਣੀ ਦੇ ਯੋਗ ਪ੍ਰਬੰਧ ਕੀਤੇ ਜਾਣ। ਵਿੱਦਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕੀਤਾ ਜਾਵੇ, ਜਨਤਾ ਨੂੰ ਉਹਨਾਂ ਦੇ ਅਧਿਕਾਰਾਂ ਸਬੰਧੀ ਸੁਚੇਤ ਕੀਤਾ ਜਾਵੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ।

Scroll To Top