ਝਬਾਲ : ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਵਲੋਂ ਲੋਕ ਜਗਾਓ, ਲੁਟੇਰੇ ਭਜਾਓ ਦੇ ਨਾਅਰੇ ਹੇਠ ਜੱਲਿ੍ਹਆਂ ਵਾਲੇ ਬਾਗ਼ ਅੰਮਿ੍ਤਸਰ ਤੋਂ ਸ਼ੁਰੂ ਹੋਇਆ ਜਥਾ ਮਾਰਚ ਝਬਾਲ ਵਿਖੇ ਪੁੱਜਾ| ਇਸ ਮੌਕੇ ਚਰਨਜੀਤ ਸਿੰਘ ਬਾਠ, ਜੋਗਿੰਦਰ ਸਿੰਘ ਮਾਣੋਚਾਲ੍ਹ ਤੇ ਸਾਲਮ ਰਾਮ ਝਬਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾ: ਗੁਰਨਾਮ ਸਿੰਘ ਦਾਊਦ, ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਤੇ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ| ਇਨ੍ਹਾਂ ਨੀਤੀਆਂ ਕਾਰਨ ਗ਼ਰੀਬ ਲੋਕ ਵਿੱਦਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਅਤੇ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ ਵਧਦੀ ਜਾ ਰਹੀ ਹੈ| ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ| ਉਕਤ ਆਗੂਆਂ ਨੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਕੀਤੇ ਅਤੇ 15 ਨੁਕਾਤੀ ਪ੍ਰੋਗਰਾਮ ਦੀ ਅਪੀਲ ਲੱਖਾਂ ਲੋਕਾਂ ਤੱਕ ਪੁੱਜਦੀ ਕਰਨ ਦੀ ਮੰਗ ਕੀਤੀ| ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ, ਹਰੇਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਾਕਰੀ ਦੇਣ ਤੇ ਚਾਰ ਹਫ਼ਤਿਆਂ ਵਿਚ ਨਸ਼ੇ ਦਾ ਮੁਕੰਮਲ ਖ਼ਾਤਮਾ ਕਰਨਾ ਆਦਿ ਵਾਅਦੇ ਖੋਖਲੇ ਹੀ ਸਾਬਿਤ ਹੋਏ ਹਨ| ਆਗੂਆਂ ਨੇ 10 ਦਸੰਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ| ਇਸ ਮੌਕੇ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਕਾ: ਬਲਵਿੰਦਰ ਸਿੰਘ ਭਿੱਖੀਵਿੰਡ, ਬਲਦੇਵ ਸਿੰਘ ਭੈਲ, ਜਸਬੀਰ ਸਿੰਘ ਗੰਡੀਵਿੰਡ, ਜਸਬੀਰ ਕੌਰ ਤਰਨਤਾਰਨ, ਪੂਰਨ ਸਿੰਘ ਦੇਊ, ਕਰਮ ਸਿੰਘ ਪੰਡੋਰੀ, ਦਲਬੀਰ ਸਿੰਘ, ਡਾ: ਸਤਨਾਮ ਸਿੰਘ ਦੇਊ, ਗੁਰਦਿਆਲ ਸਿੰਘ, ਦਲਬੀਰ ਸਿੰਘ ਬਾਗੜੀਆਂ, ਹੀਰਾ ਸਿੰਘ ਚੌਧਰੀਵਾਲਾ, ਸਵਿੰਦਰ ਸਿੰਘ ਖੱਬੇ, ਚੈਂਚਲ ਸਿੰਘ ਆਦਿ ਹਾਜਰ ਸਨ|