ਸੁਰ ਸਿੰਘ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਲੋਕ ਜਗਾਓ ਲੁਟੇਰੇ ਭਜਾਓ ਦੇ ਆਰੰਭੇ ਸੰਘਰਸ਼ ਤਹਿਤ ਜਲਿਆਂ ਵਾਲਾ ਬਾਗ ਤੋਂ ਆਰੰਭ ਕੀਤੇ ਜਥਾ ਮਾਰਚ ਦਾ ਕਸਬਾ ਸੁਰ ਸਿੰਘ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ| ਇਸ ਮੌਕੇ ਜ਼ਿਲ੍ਹਾ ਸਕੱਤਰ ਮੈਂਬਰ ਚਮਨ ਲਾਲ ਦਰਾਜਕੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ| ਇਸ ਮੌਕੇ ਬਲਵਿੰਦਰ ਸਿੰਘ ਭਿੱਖੀਵਿੰਡ ਸ਼ੌਰੀਆ ਚੱਕਰ ਵਿਜੇਤਾ, ਦਰਬਾਰਾ ਸਿੰਘ ਵਾਂ, ਜਗਤਾਰ ਸਿੰਘ ਵਾਂ, ਭਗਵੰਤ ਸਿੰਘ ਸੁਰ ਸਿੰਘ, ਹਰਜਿੰਦਰ ਸਿੰਘ ਚੂੰਘ, ਅੰਗਰੇਜ਼ ਸਿੰਘ ਨਵਾਂਪਿੰਡ, ਚੰਦ ਸਿੰਘ ਤੂਤ, ਗੁਰਲਾਲ ਸਿੰਘ ਅਲਗੋਂ, ਸੁਰਜੀਤ ਸਿੰਘ ਭਿੱਖੀਵਿੰਡ, ਜਸਵੰਤ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ|