ਬੁਢਲਾਡਾ : ਮਾਰਕੀਟ ਕਮੇਟੀ ਬੁਢਲਾਡਾ ਦੇ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ), ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਤੇ ਵਰਕਰਾਂ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਕਾ: ਕਿ੍ਸ਼ਨ ਚੌਹਾਨ, ਅਮਰੀਕ ਸਿੰਘ ਫਫੜੇ ਭਾਈਕੇ, ਬਲਕਰਨ ਸਿੰਘ ਬੱਲੀ, ਬਾਬੂ ਸਿੰਘ ਬਰ੍ਹੇ, ਸਤਪਾਲ ਬਰ੍ਹੇ, ਭੁਪਿੰਦਰ ਸਿੰਘ ਗੁਰਨੇ, ਜਗਸੀਰ ਸਿੰਘ ਟਾਹਲੀਆਂ ਆਦਿ ਨੇ ਕਿਹਾ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨਾਲ ਜੋੜ ਕੇ ਦਿੱਤਾ ਜਾਵੇ, ਝੋਨੇ ਦੀ ਫ਼ਸਲ ਦੀ ਖ਼ਰੀਦ ਅਤੇ ਢੋਅ-ਢੁਆਈ ਯਕੀਨੀ ਬਣਾਈ ਜਾਵੇ, ਖ਼ਰੀਦ ਕੇਂਦਰਾਂ ‘ਤੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਘਾਟ ਪੂਰੀ ਕੀਤੀ ਜਾਵੇ | ਧਰਨੇ ਨੂੰ ਹਰਮੀਤ ਸਿੰਘ ਬੋੜਾਵਾਲ, ਗੁਰਜੰਟ ਸਿੰਘ ਮੰਘਾਣੀਆਂ, ਸੱਤਪਾਲ ਬੋਹਾ, ਨਛੱਤਰ ਸਿੰਘ ਅਹਿਮਦਪੁਰ, ਅਮਰੀਕ ਸਿੰਘ ਫਫੜੇ, ਧੰਨਾ ਸਿੰਘ ਟਾਹਲੀਆਂ ਨੇ ਵੀ ਸੰਬੋਧਨ ਕੀਤਾ |