Now Reading
ਮਾਰਕੀਟ ਕਮੇਟੀ ਤਰਨ ਤਾਰਨ ਦਾ ਘਿਰਾਓ ਕੀਤਾ

ਮਾਰਕੀਟ ਕਮੇਟੀ ਤਰਨ ਤਾਰਨ ਦਾ ਘਿਰਾਓ ਕੀਤਾ

ਤਰਨ ਤਾਰਨ : ਕਿਸਾਨੀ ਮਸਲਿਅਾ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਮਾਰਕੀਟ ਕਮੇਟੀ ਤਰਨ ਤਾਰਨ ਦਾ ਘਿਰਾਓ ਕੀਤਾ ਗਿਅਾ।ੲਿਸਦੀ ਅਗਵਾੲੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਾਗੂ ਚਰਨਜੀਤ ਸਿੰਘ ਬਾਠ,ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ)ਦੇ ਅਾਗੂ ਮੁਖਤਾਰ ਸਿੰਘ ਤਲਵੰਡੀ ਕੁੱਲ ਹਿੰਦ ਕਿਸਾਨ ਸਭਾ ਚਰਨ ਸਿੰਘ ,ਅਜਾਦ ਕਿਸਾਨ ਸੰਘਰਸ਼ ਕਿਸਾਨ ਕਮੇਟੀ ਪੰਜਾਬ ਦੇ ਅਾਗੂ ਭੁਪਿੰਦਰ ਸਿੰਘ ਤਖਤਮੱਲ  ਨੇ ਕੀਤੀ।
    ਕਿਸਾਨਾ ਦੇ ਰੋਹ ਭਰਭੁਰ ੲਿਕੱਠ ਨੂੰ ਸਬੋਧਨ ਕਰਦਿਅਾ ਕਰਮਜੀਤ ਸਿੰਘ ਤਲਵੰਡੀ,ਜੈਮਲ ਸਿੰਘ ਬਾਠ,ਪਰਗਟ ਸਿੰਘ ਜਾਮਾਰਾੲੇ,ਜਸਬੀਰ ਸਿੰਘ ਗੰਡੀਵਿਡ ਨੇ ਕਿਹਾ ਕੇ ਭਾਜਪਾ ਦੀ ਮੋਦੀ ਸਰਕਾਰ ਕਿਸਾਨਾ ਦੀਅਾ ਫਸਲਾ ਦੇ ਅੈਲਾਨੇ ਭਾਅਵਾਂ  ਦੇ ਮੁੱਦੇ ‘ਤੇ ਦੇਸ ਦੇ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ।ਸਰਕਾਰ ਵੱਲੋ ਅੈਲਾਨੇ ਭਾਅ ਨਾ ਹੀ ਡਾ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਹਨ।ਅਤੇ ਨਾ ਹੀ ਕਿਸਾਨੀ ਵਰਤੋ°ਦੀਅਾ ਵਸਤਾਂ ਦੇ ਵਧੇ ਲਾਗਤ ਖਰਚਿਅਾਂ ਦੀ ਪੂਰਤੀ ਕਰਦੇ ਹਨ।ਕਿਸਾਨ ਅਾਗੂਅਾ ਨੇ ਕਿਹਾ ਕਣਕ ਝੋਨੇ ਤੋ°ੲਿਲਾਵਾ ਕਿਸੇ ਵੀ ਫਸਲ ਦੀ ਸਰਕਾਰੀ ਖਰੀਦ ਨਹੀ ਕੀਤੀ ਜਾਦੀ ੲਿਸ ਕਾਰਨ ਕਿਸਾਨਾ ਦੀ ਮੰਡੀਅਾ ਵਿੱਚ ਭਾਰੀ ਲੁੱਟ ਹੁੰਦੀ ਹੈ੍‍।ਕਿਸਾਨ ਪੈ ਰਹੇ ਘਾਟੇ ਕਾਰਣ ਕਰਜ਼ੇ ਦੇ ਜਾਲ ਵਿੱਚ ਫਸਕੇ ਰਹਿ ਗੲੇ ਹਨ।ਮੋਦੀ ਅਤੇ ਕੈਪਟਨ ਕਿਸਾਨਾ ਦੀਅਾ ਸਮੱਸਿਅਵਾਂ ਦਾ ਹੱਲ ਕਰਨ ਦੀ ਥਾਂ ੳੁਲਟਾ ਕਿਸਾਨਾ ਨੂੰ ਦੋਸੀ ਠਹਿਰਾਕੇ ਗੈਰਜਰੂਰੀ ਅੈਮਰਜੰਸੀ ਵਰਗੀਅਾ ਪਬੰਦੀਅਾ ਠੋਸ ਰਹੇ ਹਨ।ੲਿਸ ਮੌਕੇ ਹੋਰਨਾ ਤੋ ੲਿਲਾਵਾ ਕਾਰਜ ਸਿਂਘ ਘਰਿਅਾਲਾ,ਸੁਖਦੇਵ ਸਿੰਘ ਚਾਹਲ,ਮੰਗਲ ਸਿੰਘ ਸਾਂਘਣਾ,ਬਲੀ ਸਿੰਘ,ਸੁਖਵਿੰਦਰ ਸਿਂੰਘ ਤਲਵੰਡੀ,ਸਰਬਜੀਤ ਸਿੰਘ ਬਾਠ,ਕਰਮ ਸਿੰਘ ਪੰਡੋਰੀ,ਮਾ ਭੁਪਿੰਦਰ ਸਿੰਘ,ਬੁੱਧ ਸਿਂਘ ਪੱਖੋਕੇ,ਜੋਗਿੰਦਰ ਸਿੰਘ ਮਾਣੋਚਾਹਲ,ਪੂਰਨ ਸਿੰਘ ਦੇੳੂ ਅਾਦਿ ਅਾਗੂਅਾ ਨੇ ਸਬੋਧਨ ਕੀਤਾ।

Scroll To Top