Now Reading
ਸੱਭਿਆਚਾਰਕ ਮੇਲੇ ਦਾ ਆਯੋਜਨ 30 ਸਤੰਬਰ ਨੂੰ

ਸੱਭਿਆਚਾਰਕ ਮੇਲੇ ਦਾ ਆਯੋਜਨ 30 ਸਤੰਬਰ ਨੂੰ

ਬਠਿੰਡਾ : ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਬਠਿੰਡਾ ਵਲੋਂ, ਗੂਰੂ ਗੋਬਿੰਦ ਸਿੰਘ ਨਗਰ ਵਿਖੇ, ਬੈਂਕ ਕਲੋਨੀ ਦੇ ਸਾਹਮਣੇ ਵਾਲੇ ਆਰ ਓ ਪਾਰਕ ਵਿੱਚ, ਐਤਵਾਰ 30 ਸਤੰਬਰ ਨੂੰ ਸ਼ਾਮ ਪੰਜ ਵਜੇ ਇੱਕ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ਇਸ ਮੇਲੇ ਵਿਚ ਲੋਕ ਕਲਾ ਮੰਚ ਜੋਧਪੁਰ ਅਤੇ ਲੋਕ ਕਲਾ ਮੰਚ ਨਥਾਣਾ ਵਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ ਜਾਵੇ ਗੀ । ਹਰਦੀਪ ਮਹਿਣਾ ਅਤੇ ਮੰਦਰ ਸਿੰਘ ਜੱਸੀ ਦੀ ਜੋੜੀ ਕਵੀਸ਼ਰੀਆਂ ਪੇਸ਼ ਕਰੇਗੀ ।ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਅਤੇ ਹੋਰ  ਬੁਲਾਰਿਆਂ ਵੱਲੋਂ ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦੇ ਜੀਵਨ ਅਤੇ ਉਦੇਸ਼ਾਂ ਬਾਰੇ ਵਿਚਾਰ ਰੱਖੇ ਜਾਣਗੇ। ਕਮੇਟੀ ਦੇ ਪਰਧਾਨ ਨਾਇਬ ਸਿੰਘ ਔਲਖ, ਜਰਨਲ ਸਕੱਤਰ ਪਰਕਾਸ਼ ਸਿੰਘ ਨੰਦਗੜ੍ਹ,  ਖਜਾਨਚੀ ਮਲਕੀਤ ਸਿੰਘ ਮਹਿਮਾ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਸੱਭਿਆਚਾਰਕ ਮੇਲੇ ਵਿਚ ਪੁੱਜਣ ਦੀ ਗੁਜਾਰਿਸ਼ ਕੀਤੀ ਗਈ ਹੈ ।

Scroll To Top