Now Reading
ਆਰਐੱਮਪੀਆਈ ਦੀ ਜਲੰਧਰ ਰੈਲੀ ਦੀਆਂ ਤਿਆਰੀਆਂ ਵਜੋਂ ਕਨਵੈਨਸ਼ਨ

ਆਰਐੱਮਪੀਆਈ ਦੀ ਜਲੰਧਰ ਰੈਲੀ ਦੀਆਂ ਤਿਆਰੀਆਂ ਵਜੋਂ ਕਨਵੈਨਸ਼ਨ

ਸ਼ੇਰਪੁਰ : ਰੈਵੂਲੇਸ਼ਨਰੀ ਮਾਰਕਸਿਸ਼ਟ ਪਾਰਟੀ ਆਫ਼ ਇੰਡੀਆ ਦੇ ਪ੍ਰਮੁੱਖ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਇੱਕ ਸਾਜਿਸ਼ ਤਹਿਤ ਫਿਰਕਾਪ੍ਰਸ਼ਤੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਕਰਕੇ ਲੋਕ ਲਾਮਬੰਦੀ ਕਰਨ, ਅਜਿਹੇ ਨੇਤਾਵਾਂ ਨੂੰ ਪਹਿਚਾਨਣ, ਪ੍ਰਚਾਰਨ, ਲੋਕ ਕਚਿਹਰੀ ਵਿੱਚ ਜੱਗ ਜ਼ਾਹਰ ਕਰਨ, ਰਵਾਇਤੀ ਪਾਰਟੀਆਂ ਦੀ ਥਾਂ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਬਣਾਉਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ। ਆਰਐਮਪੀਆਈ ਵੱਲੋਂ 10 ਦਸੰਬਰ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਅਗਾਉਂ ਤਿਆਰੀਆਂ ਵਜੋਂ ਪੰਜਾਬ ਭਰ ਅੰਦਰ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਦੀ ਲੜੀ ਵਜੋਂ ਪਿੰਡ ਘਨੌਰੀ ਕਲਾਂ ਵਿੱਚ ਕਾਮਰੇਡ ਪਾਸਲਾ ਪਾਰਟੀ ਆਗੂ ਮਾਸਟਰ ਹਰਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਪ੍ਰਭਾਵਸ਼ਾਲੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਇੱਕ ਪਾਸੇ ਤਾਂ ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਭ੍ਹਿਸ਼ਟਾਚਾਰ, ਬੁਨਿਆਦੀ ਸਹੂਲਤਾਂ ਸਿੱਖਿਆ ਸਿਹਤ ਦਾ ਬੁਰਾ ਹਾਲ ਹੈ, ਜਵਾਨੀ ਨਸ਼ਿਆਂ ਨਾਲ ਤੇ ਕਿਸਾਨੀ ਕਰਜ਼ੇ ਨਾਲ ਮਰ ਰਹੀ ਹੈ ਪਰ ਦੂਜੇ ਪਾਸੇ ਦੇਸ਼ ਤੇ ਸੂਬੇ ਵਿੱਚ ਫਿਰਕਾਪ੍ਰਸਤੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਲੋਕ ਮਸਲਿਆਂ ਦੇ ਹੱਲ ਲਈ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਤਿੱਖੇ ਸੰਘਰਸ਼ਾਂ ਰਾਹੀਂ ਹਰ ਵਣਜ਼ ’ਚ ਕੰਮ ਕਰਨ ਵਾਲੇ ਕਿਰਤੀ ਕਿਸਾਨ ਨੂੰ ਮਾਲਕੀ ਹੱਕ ਦੇਣ ਦੀ ਵਕਾਲਤ ਕੀਤੀ। ਬਾਅਦ ਵਿੱਚ ਕਮਜ਼ੋਰ ਲਹਿਰ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਾਰੀਆਂ ਖੱਬੀਆਂ ਧਿਰਾਂ ਨੂੰ ਇੱਕ ਮੰਚ ’ਤੇ ਲਿਆਉਣ ਦੇ ਸੁਹਿਰਦ ਯਤਨ ਕਰ ਰਹੇ ਹਨ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਘਨੌਰੀ, ਕਾਮਰੇਡ ਜੀਤਾ ਹਰਚੰਦਪੁਰ, ਕਾਮਰੇਡ ਤੇਜਾ ਸਿੰਘ ਬੇਨੜਾ, ਦਲਵਾਰਾ ਸਿੰਘ, ਗੁਰਦੀਪ ਸਿੰਘ, ਗੁਰਤੇਜ ਸਿੰਘ, ਹਰਦੀਪ ਸਿੰਘ, ਅਰਸ਼ਦੀਪ ਸਿੰਘ, ਮਾਸਟਰ ਦਲਵਾਰਾ ਸਿੰਘ ਹਾਜ਼ਰ ਸਨ।

Scroll To Top