ਦੋਦਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੀ. ਟੀ. ਯੂ. ਦੀ ਮੀਟਿੰਗ ਬਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਕੋਟਭਾਈ ਵਿਖੇ ਹੋਈ, ਜਿਸ ਦੌਰਾਨ ਪਿੰਡ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਚੋਣ ਦੌਰਾਨ ਗੁਰਮੀਤ ਸਿੰਘ ਨੂੰ ਇਕਾਈ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੈਕਟਰੀ, ਅਮਨਦੀਪ ਸਿੰਘ ਪੈੱ੍ਰਸ ਸਕੱਤਰ, ਅਤੇ ਕਮੇਟੀ ਮੈਂਬਰ ਨਿਰੰਜਨ ਸਿੰਘ, ਗੁਰਮੇਲ ਸਿੰਘ ਆਦਿ ਚੁਣੇ ਗਏ | ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਦੋਦਾ ਨੇ 1996 ਲੇਬਰ ਕਾਨੂੰਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੀਂ ਚੁਣੀ ਕਮੇਟੀ ਲਾਭਪਾਤਰੀਆਂ ਦੇ ਫ਼ਾਰਮ ਭਰ ਕੇ ਬੋਰਡ ਚੰਡੀਗੜ੍ਹ ਤੋਂ ਪਾਸ ਕਰਵਾਉਣ ਲਈ ਮਦਦ ਕਰੇਗੀ | ਜ਼ਿਲ੍ਹਾ ਪ੍ਰਧਾਨ ਨੇ ਚੰਡੀਗੜ੍ਹ ਬੋਰਡ ਤੋਂ ਮੰਗ ਕੀਤੀ ਲਾਭਪਾਤਰੀਆਂ ਦੀ ਬਕਾਇਆ ਰਾਸ਼ੀ ਤੁਰੰਤ ਖਾਤਿਆਂ ‘ਚ ਪਾਈ ਜਾਵੇ | ਇਸ ਮੌਕੇ ਆਗੂ ਅਤੇ ਲਾਭਪਾਤਰੀ ਹਾਜ਼ਰ ਸਨ |