ਨੁਸ਼ਹਿਰਾ ਪੰਨੂਆਂ : ਅੱਜ ਭਾਰਤੀ ਇਨਕਲਾਬੀ ਮਾਰਕਵਾਦੀ ਪਾਰਟੀ (ਆਰਐਮਪੀਆਈ) ਅਤੇ ਜਮਹੂਰੀ ਕਿਸਾਨ ਸਭਾ ਨੇ ਹਲਕਾ ਨੁਸ਼ਹਿਰਾ ਪੰਨੂਆਂ ਦੇ ਪਿੰਡਾਂ ਦਾ ਦੌਰਾ ਕੀਤਾ। ਜਿਸ ‘ਚ ਨੁਸ਼ਹਿਰਾ ਪੰਨੂਆਂ ਦੇ ਆਸ ਪਾਸ ਪਿੰਡਾਂ ‘ਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਹਾਈਵੇ ਬਾਈਪਾਸ ਦੇ ਨਾਲ ਲੱਗਦੀਆਂ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਅਤੇ ਬਹਿਕਾਂ ਦੇ ਰਹਿਣ ਵਾਲੇ ਕਿਸਾਨਾਂ ਦੇ ਘਰ ਪਾਣੀ ਨਾਲ ਭਰ ਗਏ ਅਤੇ ਹਜ਼ਾਰਾਂ ਏਕੜ ਝੋਨਾ ਤਬਾਹ ਹੋ ਗਿਆ। ਇਸ ਦੌਰੇ ਦੌਰਾਨ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬਾਈਪਾਸ ਨੇੜੇ ਪੁਲੀਆਂ ਪਾਣੀ ਦੇ ਨਿਕਾਸ ਲਈ ਬਣੀਆਂ ਸਨ, ਬੰਦ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਆਰਐਮਪੀਆਈ ਦੇ ਆਗੂ ਬਲਦੇਵ ਸਿੰਘ ਪੰਡੋਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਚਰਨਜੀਤ ਸਿੰਘ ਬਾਠ, ਮਾਸਟਰ ਨਿਰਪਾਲ ਸਿੰਘ ਜੌਣੇਕੇ, ਕਰਮ ਸਿੰਘ ਪੰਡੋਰੀ, ਸੁਖਚੈਨ ਸਿੰਘ ਜੌਣੇਕੇ, ਸਤਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨੌਜਾਨ ਸਭਾ ਦੇ ਆਗੂ ਅੰਮ੍ਰਿਤਪਾਲ ਸਿੰਘ ਚੌਧਰੀਵਾਲਾ, ਗੁਰਸੇਵਕ ਸਿੰਘ, ਹਰਮਨ ਸਿੰਘ ਆਦਿ ਆਗੂਆਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ, ਐਸਡੀਐਮ ਤਰਨ ਤਾਰਨ ਤੋਂ ਫੌਰੀ ਤੌਰ ‘ਤੇ ਪਾਣੀ ਦੇ ਨਿਕਾਸ ਦੀ ਮੰਗ ਕੀਤੀ ਅਤੇ ਤਬਾਹ ਹੋਈਆਂ ਫਸਲਾਂ ਦੀਆਂ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ।