Now Reading
ਆਟਾ-ਦਾਲ ਸਕੀਮ ਤਹਿਤ ਆਈ ਕਣਕ ਨਾ ਵੰਡਣ ‘ਤੇ ਰੋਸ ਜ਼ਾਹਿਰ ਕੀਤਾ

ਆਟਾ-ਦਾਲ ਸਕੀਮ ਤਹਿਤ ਆਈ ਕਣਕ ਨਾ ਵੰਡਣ ‘ਤੇ ਰੋਸ ਜ਼ਾਹਿਰ ਕੀਤਾ

ਪੱਟੀ : ਜਨਵਾਦੀ ਇਸਤਰੀ ਸਭਾ ਪੰਜਾਬ ਤਹਿਸੀਲ ਪੱਟੀ ਦਾ ਵਿਸ਼ਾਲ ਡੈਪੂਟੇਸ਼ਨ ਨਰਿੰਦਰ ਕੌਰ, ਵੀਰ ਕੌਰ ਦੀ ਪ੍ਰਧਾਨਗੀ ਹੇਠ ਫੂਡ ਸਪਲਾਈ ਇੰਸ. ਅਮਨਦੀਪ ਸਿੰਘ ਨੂੰ ਉਨ੍ਹਾਂ ਦੇ ਪੱਟੀ ਸਥਿਤ ਦਫ਼ਤਰ ਵਿਖੇ ਮਿਲਿਆ, ਜਿਸ ਦੌਰਾਨ ਪਿੰਡ ਚੀਮਾ ਦੇ ਵਸਨੀਕ ਗ਼ਰੀਬ ਲੋਕਾਂ ਨੂੰ ਆਟਾ-ਦਾਲ ਸਕੀਮ ਤਹਿਤ ਆਈ ਕਣਕ ਨਾ ਵੰਡਣ ‘ਤੇ ਰੋਸ ਜ਼ਾਹਿਰ ਕੀਤਾ ਗਿਆ| ਆਗੂਆਂ ਨੇ ਕਿਹਾ ਕਿ ਗਰੀਬ ਲੋਕ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪੀਸੇ ਹੋਏ ਹਨ| ਅਜਿਹੇ ਵਿਚ ਸਸਤੀ ਕਣਕ ਨਾ ਮਿਲਣ ਕਾਰਨ ਇਹ ਪਰਿਵਾਰ ਦੋ ਵਕਤ ਦੀ ਰੋਟੀ ਖਾਣ ਤੋਂ ਵੀ ਆਤਰ ਹੋ ਗਏ ਹਨ| ਇਸ ਮੌਕੇ ਇੰਸਪੈਕਟਰ ਅਮਨਦੀਪ ਸਿੰਘ ਨੇ ਡੈਪੂਟੇਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਦੇ ਆਧਾਰ ਕਾਰਡ ਵੈੱਬਸਾਈਟ ‘ਤੇ ਚੜ੍ਹੇ ਹਨ ਉਨ੍ਹਾਂ ਨੂੰ ਦੋ ਚਾਰ ਦਿਨਾਂ ਵਿਚ ਕਣਕ ਵੰਡ ਦਿੱਤੀ ਜਾਵੇਗੀ ਜਦ ਕਿ ਜਿਨ੍ਹਾਂ ਦੇ ਆਧਾਰ ਕਾਰਡ ਅਜੇ ਆਨਲਾਈਨ ਨਹੀਂ ਹੋਏ ਉਨ੍ਹਾਂ ਨੂੰ 30 ਸਤੰਬਰ ਤੋਂ ਬਾਅਦ ਅਪਡੇਟ ਕਰਕੇ ਕਣਕ ਵੰਡ ਦਿੱਤੀ ਜਾਵੇਗੀ| ਇਸ ਮੌਕੇ ਹਰਭਜਨ ਸਿੰਘ, ਦਲਬੀਰ ਕੌਰ, ਗੁਰਦੇਵ ਸਿੰਘ, ਪ੍ਰਮਜੀਤ ਕੌਰ, ਜੋਗਿੰਦਰ ਕੌਰ, ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਆਦਿ ਹਾਜ਼ਰ ਸਨ|

Scroll To Top