Now Reading
ਨਰਿੰਦਰ ਮੋਦੀ ਦਾ ਪੁਤਲਾ ਫੂਕਿਆ

ਨਰਿੰਦਰ ਮੋਦੀ ਦਾ ਪੁਤਲਾ ਫੂਕਿਆ

ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਭਿੱਖੀਵਿੰਡ ਦੇ ਬਾਜ਼ਾਜਾਂ ‘ਚ ਰੋਸ ਮਾਰਚ ਕਰਕੇ ਮੇਨ ਚੌਾਕ ‘ਚ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਠੇ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ (ਆਰ. ਐੱਮ. ਪੀ. ਆਈ.) ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਚਮਨ ਲਾਲ ਦਰਾਜਕੇ (ਆਰ. ਐੱਮ. ਪੀ. ਆਈ.) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨਾਲ ਗਰੀਬ ਲੋਕਾਂ ਦੀ ਗ਼ਰੀਬੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਨ੍ਹਾਂ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਫੋਰੀ ਤੌਰ ‘ਤੇ ਬੰਦ ਕੀਤਾ ਜਾਵੇ ਨਹੀਂ ਤਾਂ ਆਰ. ਐੱਮ. ਪੀ. ਆਈ. ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜਗਤਾਰ ਸਿੰਘ ਵਾਂ, ਮਾਹਣ ਸਿੰਘ ਭਿੱਖੀਵਿੰਡ, ਲਾਜਰ ਲਾਖਣਾ, ਅੰਗਰੇਜ਼ ਸਿੰਘ, ਲੱਧੂ, ਸੁੱਖਾ ਸਿੰਘ, ਗੁਰਵਿੰਦਰ ਸਿੰਘ ਲੱਧੂ, ਅੰਗਰੇਜ਼ ਸਿੰਘ ਨਵਾਂ ਪਿੰਡ, ਸੰਤੋਖ ਸਿੰਘ ਮੱਖੀ ਕਲਾਂ, ਬਗੀਚਾ ਸਿੰਘ ਮੱਖੀ ਕਲਾਂ, ਸੁਰਜੀਤ ਸਿੰਘ ਭਿੱਖੀਵਿੰਡ, ਸੋਨਾ ਸਿੰਘ, ਗੱਜਣ ਸਿੰਘ ਨਾਰਲਾ, ਨਿਸ਼ਾਨ ਸਿੰਘ ਪਹੂਵਿੰਡ, ਸਾਜਨ ਸਿੰਘ ਨਵਾਂ ਪਿੰਡ, ਸੋਨੂੰ ਆਸਲ, ਸ਼ੇਰਾ ਆਸਲ ਆਦਿ ਆਗੂ ਹਾਜ਼ਰ ਸਨ¢

Scroll To Top