Now Reading
ਜਮਹੂਰੀ ਕਿਸਾਨ ਸਭਾ ਵੱਲੋਂ ਜੋਧਾਂ ‘ਚ ਮਾਰਚ ਤੇ ਕਨਵੈਨਸ਼ਨ

ਜਮਹੂਰੀ ਕਿਸਾਨ ਸਭਾ ਵੱਲੋਂ ਜੋਧਾਂ ‘ਚ ਮਾਰਚ ਤੇ ਕਨਵੈਨਸ਼ਨ

ਜੋਧਾਂ : ਜਮਹੂਰੀ ਕਿਸਾਨ ਸਭਾ ਜਿਲ੍ਹਾ ਲੁਧਿਆਣਾ ਦੇ ਬੈਨਰ ਹੇਠ ਇਲਾਕੇ ਦੇ 20 ਪਿੰਡਾਂ ਦੇ ਕਿਸਾਨਾਂ ਨੇ ਅਵਾਰਾ ਪਸ਼ੂਆਂ ਦੇ ਪ੍ਰਬੰਧ ਕਰਨ, ਦੁੱਧ ਦੀਆਂ ਕੀਮਤਾਂ ਫੈਟ ਰੇਟ ਦੇ ਮੁਤਾਬਕ ਦੇਣ ਪੇਂਡੂ ਲਿੰਕ ਸੜਕ ਦੀ ਉਸਾਰੀ ਤੇ ਮੁਰੰਮਤ ਕਰਨ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਤੇ ਕਿਸਾਨਾਂ ਦੀ ਜਿਣਸਾਂ ਦਾ ਲਾਹੇਵੰਦ ਭਾਅ ਦੇਣ ਤੇ ਹੋਰ ਕਿਸਾਨੀ ਨਾਲ ਸਬੰਧਤ ਮੁੁੱਦਿਆਂ ਨੂੰ ਲੈ ਕੇ ਜੋਧਾਂ ਰਤਨ ਬਾਜਾਰ ਕਨਵੈਨਸ਼ਨ ਕਰਕੇ ਪੈਦਲ ਮਾਰਚ ਕੀਤਾ। ਸਥਾਨਕ ਰਾਇਲ ਕੰਗ ਹਾਲ ‘ਚ ਕਿਸਾਨਾਂ ਦੀ ਹੋਈ ਕਨਵੈਨਸ਼ਨ ਮੌਕੇ ਬੋਲਦਿਆਂ ਉਘੇ ਬੁੱਧੀਜੀਵੀ ਤੇ ਕਿਸਾਨਾਂ ਦੇ ਮੁੁੱਦਿਆਂ ‘ਤੇ ਪਕੜ ਰੱਖਣ ਵਾਲੇ ਪ੍ਰੋ. ਜੈਪਾਲ ਸਿੰਘ ਤੂਰ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਮੁੱਦਾ ਜਿਥੇ ਪੰਜਾਬ ‘ਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਉਥੇ ਪੂਰੇ ਦੇਸ਼ ‘ਚ ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸਮੇਂ ਦੇ ਹਾਕਮਾਂ ਵੱਲੋਂ ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਘਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ, ਜ਼ਿਲ੍ਹਾ ਜੁਆਇੰਟ ਸਕੱਤਰ ਅਵਤਾਰ ਸਿੰਘ ਬੱਲੋਵਾਲ, ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਉਕਤ ਮੁੱਦਿਆਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਕਰਕੇ ਜਲਦ ਹੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਤੇ ਜਿਲ੍ਹਾ ਆਗੂਆਂ ਅਮਰਜੀਤ ਸਿੰਘ ਸਹਿਜਾਦ, ਕੁਲਵੰਤ ਸਿੰਘ ਮੋਹੀ, ਚਰਨਜੀਤ ਸਿੰਘ ਸੇਖੋਂ, ਪਮਾਲੀ ਨੇ ਵੀ ਸੰਬੋਧਨ ਕੀਤਾ। ਇਸ ਕੈਨਵੈਸ਼ਨ ‘ਚ ਸੁਰਜੀਤ ਸਿੰਘ ਸੀਲੋਂ ਕਨਵੀਨਰ ਡੇਹਲੋਂ ਬਲਾਕ, ਤਰਲੋਚਨ ਸਿੰਘ ਦੋਰਾਹਾ, ਮਨਜੀਤ ਸਿੰਘ ਊਧੋਵਾਲ, ਸੁਖਵਿੰਦਰ ਸਿੰਘ ਰਤਨ ਗੜ੍ਹ ਰਣਜੀਤ ਸਿੰਘ ਗੋਰਸ਼ੀਆਂ, ਸੁਖਵਿੰਦਰ ਹਲਵਾਰਾ, ਸਵਰਨ ਸਿੰਘ ਆਸੀ ਜਿਥੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਉਥੇ ਇਸ ਕਨਵੈਨਸ਼ਨ ਦਾ ਪ੍ਰਬੰਧ ਕਿਰਪਾਲ ਦੋਲੋਂ, ਨਿਰਮਲ ਸਿੰਘ ਨਿੰਮਾ ਰਤਨ, ਗੁਰਿੰਦਰ ਤੇ ਰਾਜੂ ਜੋਧਾਂ, ਰਾਣਾ ਜੋਧਾਂ, ਦਰਸ਼ਨ ਸਿੰਘ ਰਤਨ, ਬੰਤ ਸਿੰਘ ਮਨਸੂਰਾਂ, ਬੂਟਾ ਸਿੰਘ ਮਨਸੂਰਾਂ, ਕੇਸਰ ਸਿਘ ਮਨਸੂਰਾਂ ਵੱਲੋਂ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੀ.ਐੱਸ.ਐੱਫ, ਆਗੂਆਂ ਮਨਪ੍ਰੀਤ ਜੋਧਾਂ, ਕਰਨ ਜੋਧਾਂ ਨੇ ਭਰਾਤਰੀ ਤੌਰ ‘ਤੇ ਹਾਜ਼ਰੀ ਲਗਵਾਈ।

Scroll To Top