Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ ਹੋਈ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ ਹੋਈ

ਅਜਨਾਲਾ : ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ‘ਚ ਹੋਈ ਤਹਿਸੀਲ ਪੱਧਰੀ ਮੀਟਿੰਗ ‘ਚ ਕੈਪਟਨ ਸਰਕਾਰ ਵਲੋਂ ਹਰ ਘਰ ਨੌਕਰੀ ਤੇ ਨੌਕਰੀ ਨਾ ਮਿਲਣ ਤੱਕ ਹਰ ਬੇਰੁਜ਼ਗਾਰ ਨੌਜਵਾਨ ਨੂੰ 2500 ਰੁਪਏ ਮਾਸਿਕ ਭੱਤਾ, ਲੜਕੀਆਂ ਦੀ ਉਚੇਰੀ ਪੜ੍ਹਾਈ ਲਈ ਮੁਫਤ ਅਤੇ ਨਸ਼ਾ 4 ਹਫਤਿਆਂ ‘ਚ ਖਤਮ ਕਰਨ ਆਦਿ ਚੋਣ ਵਾਅਦੇ ਪੂਰੇ ਕਰਵਾਉਣ ਸਮੇਤ ਹੋਰ ਭਖਦੀਆਂ ਮੰਗਾਂ ਦੀ ਪੂਰਤੀ ਲਈ ਕੈਪਟਨ ਸਰਕਾਰ ਤੇ ਦਬਾਓ ਵਧਾਉਣ ਹਿੱਤ ਨੌਜਵਾਨਾਂ ਦੀ ਬਝਵੇਂ ਸੰਘਰਸ਼ ਦੀ ਲਾਮਬੰਦੀ ਲਈ 27 ਸਤੰਬਰ ਤੱਕ ਨਿਰੰਤਰ ਪਿੰਡਾਂ ‘ਚ ਰੋਸ ਮੀਟਿੰਗਾਂ, ਨੁਕੜ ਰੈਲੀਆਂ ਕਰਨ ਦਾ ਬਿਗਲ ਵਜਾਉਂਦਿਆਂ ਐਲਾਨ ਕੀਤਾ ਗਿਆ ਕਿ ਸਤੰਬਰ ਮਹੀਨੇ ਦੇ ਦੂਸਰੇ ਹਫਤੇ ਸਭਾ ਦਾ ਤਹਿਸੀਲ ਪੱਧਰੀ ਚੋਣ ਇਜਲਾਸ ਕਰਵਾਇਆ ਜਾਵੇਗਾ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਵਿਖੇ ਸਭਾ ਦੀ ਸੂਬਾਈ ਰੈਲੀ ‘ਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੰਘ ਓਠੀਆਂ, ਸੁੱਚਾ ਸਿੰਘ ਘੋਗਾ, ਸਾਹਿਬ ਸਿੰਘ ਬੂਆਨੰਗਲੀ, ਸੰਦੀਪ ਸਿੰਘ ਮੱਲੂਨੰਗਲ, ਗੁਰਭੇਜ ਸਿੰਘ ਮਾਕੋਵਾਲ, ਮੀਆਂ ਸਿੰਘ ਮੱਲੂਨੰਗਲ, ਅਰਸ਼ਦੀਪ ਸਿੰਘ ਘੋਗਾ, ਰਮਨਦੀਪ ਸਿੰਘ, ਗੁਰਨਾਮ ਸਿੰਘ ਸੈਦਪੁਰ ਆਦਿ ਮੌਜੂਦ ਸਨ |

Scroll To Top