ਸ਼੍ਰੀ ਮੁਕਤਸਰ ਸਾਹਿਬ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਪਿੰਡ ਚੋਟੀਆਂ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ। ਇਸ ਦੀ ਪ੍ਰਧਾਨਗੀ ਬੀਬੀ ਜਸਪ੍ਰੀਤ ਕੌਰ ਨੇ ਕੀਤੀ। ਸਭਾ ਦੇ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ‘ਚ ਔਰਤਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਔਰਤਾਂ ਜਿੱਥੇ ਆਪਣੇ ਜੀਵਨ ‘ਚ ਸੰਤਾਪ ਹੰਢਾ ਰਹੀਆਂ ਰਹੀਆਂ, ਉੱਥੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਵੀ ਦੁਖੀ ਹਨ। ਉਨ੍ਹਾਂ 22 ਜੂਨ ਨੂੰ ਜ਼ਿਲ੍ਹਾ ਪੱਧਰੀ ਧਰਨੇ ‘ਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਗਜੀਤ ਸਿੰਘ ਜੱਸੇਆਣਾ, ਸਰਪੰਚ ਗੁਰਮੀਤ ਸਿੰਘ, ਰਾਜ ਸਿੰਘ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਤਹਿਤ ਜਸਪ੍ਰੀਤ ਕੌਰ ਨੂੰ ਪ੍ਰਧਾਨ, ਵੀਰਪਾਲ ਕੌਰ ਨੂੰ ਸਕੱਤਰ, ਮਨਜੀਤ ਕੌਰ ਤੇ ਗੁਰਮੀਤ ਕੌਰ ਨੂੰ ਮੀਤ ਪ੍ਰਧਾਨ, ਕਿਰਨਦੀਪ ਕੌਰ ਤੇ ਪਰਮਿੰਦਰ ਕੌਰ ਨੂੰ ਸਹਾਇਕ ਸਕੱਤਰ ਅਤੇ ਬੀਬੀ ਕੁਲਵਿੰਦਰ ਕੌਰ ਨੂੰ ਕੈਸ਼ੀਅਰ ਚੁਣਿਆਂ ਗਿਆ। ਚਰਨਜੀਤ ਕੌਰ, ਜਸਬੀਰ ਕੌਰ, ਸਿਮਰਜੀਤ ਕੌਰ, ਹਰਜੀਤ ਕੌਰ, ਮਨਜੀਤ ਕੌਰ, ਸਤਿੰਦਰ ਕੌਰ, ਸੁਖਦੇਵ ਕੌਰ ਨੂੰ ਕਮੇਟੀ ਮੈਂਬਰ ਚੁਣਿਆਂ ਗਿਆ। ਮੀਟਿੰਗ ਦੇ ਆਖ਼ਰ ‘ਚ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਨੇ ਧੰਨਵਾਦ ਕੀਤਾ।
(sangrami lehar. com team)