ਜੋਧਾਂ -ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ. ਆਈ ਦੇ ਕੌਮੀ ਜਨ. ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਲੁਧਿਆਣਾ ਜਿਲੇ ੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਿ ਲੋਕਾਂ ਦੇ ਮਸਲੇ ਹੱਲ ਕਰਨ ‘ਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ ਤੇ ਲੋਕਾਂ ਦੀ ਬੇਚੈਨੀ ਨੂੰ ਠੱਲ੍ਹ ਪਾਉਣ ਲਈ ਜਿਥੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਤੋੜਨ ਲਈ ਜਾਤਾਂ, ਧਰਮਾਂ ਗੋਤਾਂ ਤੇ ਫਿਰਕਾਪ੍ਰਸਤੀ ਫੈਲਾਅ ਕੇ ਆਪਣੀ ਉਮਰ ਲੰਮੀ ਕਰਨ ਲੀ ਯਤਨਸ਼ੀਲ ਹਨ। ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਲੋਕਾਂ ਵੰਡਣ ਦੀਆਂ ਸਾਜਿਸ਼ਾਂ ਦੇ ਖਿਲਾਫ ਵਿਸ਼ਾਲ ਏਕਤਾ ਤੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ ਤਾਂ ਕਿ ਸੈਕੂਲਰ ਸਮਾਜ ਦੀ ਸਥਾਪਨਾ ਹੋ ਸਕੇ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਵੱਲੋਂ ਦੇਸ਼ ਅੰਦਰ ਮਨੂਵਾਦੀ ਵਿਵਸਥਾ ਨੂੰ ਮੁੜ ਸਥਾਪਤ ਕਰਨ ਦੇ ਯਤਨ ਕੀਤ ੇਜਾ ਰਹੇ ਹਨ। ਜਿਹੜੇ ਕਿ ਦੇਸ਼ ਲਈ ਗੰਭੀਰ ਖਤਰਾ ਬਨਣਗੇ। ਪੰਜਾਬ ਦੀ ਕੈਪਟਨ ਸਰਕਾਰ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ ਸੱਤਾ ਤੇ ਕਾਬਜ਼ ਹੋਈ ਇਸ ਸਰਕਾਰ ਦੇ ਰਾਜ ਅੰਦਰ ਭ੍ਰਿਸ਼ਟਾਚਾਰ, ਜਬਰ ਜੁਲਮ ਤੇ ਰੇਤ ਮਾਫੀਆ, ਲੈਂਡ ਮਾਫੀਆ, ਗੁੰਡਾਗਰਦੀ ਤੇ ਲੋਕਾਂ ਤੇ ਟੈਕਸਾਂ ਦਾ ਭਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਇਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਲੋਕ ਹਿੱਤਾਂ ਤੇ ਪਰਦੇ ਪਾ ਕੇ ਗੱਦੀ ਦੀ ਲੜਾਈ ਲੜਨ ‘ਚ ਰੁੱਝੇ ਹੋਏ ਹਨ। ਕਾਂਗਰਸ ਸਰਕਾਰ ਦੀਆਂ ਨਕਾਮੀਆਂ ਦਾ ਫਾਇਦਾ ਉਠਾਉਣ ਲਈ ਅਕਾਲੀ ਭਾਜਪਾ ਗਠਜੋੜ ਮੁੜ ਦਾਅ ਤੇ ਲਗਾਉਣ ਦੀ ਯਤਨਾਂ ‘ਚ ਹੈ ਉਨਾਂ ਕਿਹਾ ਲੋਕਾਂ ਦੇ ਮਸਲਿਆਂ ਦਾ ਹੱਲ ਕੇਵਲ ਤੇ ਕੇਵਲ ਖੱਬੇ ਪੱਖੀ ਤਾਕਤਾਂ ਦੇ ਇਕਜੁੱਟ ਹੋਣ ਤੇ ਜਮਾਤ ਰਹਿਤ, ਜਾਤ ਰਹਿਤ ਸਮਾਜ ਦੀ ਸਿਰਜਣਾ ਨਾਲ ਹੀ ਸੰਭਵ ਹੈ। ਇਸ ਮੌਕੇ ਤੇ ਉਨਾਂ ਨਾਲ ਪਾਰਟੀ ਦੇ ਜਿਲਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ, ਜਨ. ਸਕੱਤਰ ਜਗਤਾਰ ਸਿੰਘ ਚਕੋਹੀ, ਪ੍ਰੋ.ਜੈਪਾਲ ਸਿੰਘ ਸੂਬਾ ਕਮੇਟੀ ਮੈਂਬਰ, ਅਮਰਜੀਤ ਸਹਿਜਾਦ ਤਹਿਸੀਲ ਸਕੱਤਰ (ਲੁਧਿ.) ਚਰਨਜੀਤ ਹਿੰਮਾਯੂਪੁਰਾ ਤਹਿਸੀਲ ਸਕੱਤਰ ਪਾਇਲ, ਦਰਸ਼ਨ ਸਿੰਘ ਕੰਗਣ ਵਾਲ ਸੀ.ਟੀ.ਯੂ ਆਗੂ (ਲੁਧਿ.) ਅਮਰਜੀਤ ਹਿਮਾਯੂਪੁਰਾ ਮਨਰੇਗਾ ਵਰਕਰਜ਼ ਯੂਨੀਅਨ ਆਗੂ, ਕੁਲਵੰਤ ਸਿੰਘ ਤੇ ਹੋਰ ਹਾਜ਼ਰ ਸਨ।