ਜੋਧਾਂ – ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ.) ਵੱਲੋਂ ਦਾਣਾ ਮੰਡੀ ਸਰਾਭਾ ਵਿਖੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਮਜ਼ਦੂਰਾਂ ਦੀ ਕੁਰਬਾਨੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦ ੇ ਜ਼ਿਲਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਵਿੱਢਿਆ ਸੰਘਰਸ਼ ਜਾਰੀ ਰੱਖਿਆ ਜਾਵੇ। ਇਸ ਮੌਕੇ ਸੀ.ਟੀ.ਯੂ. ਪੰਜਾਬ ਦੇ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਮਜ਼ਦੂਰਾਂ ਨੂੰ ਏਕਾ ਉਸਾਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੇਂ ਦੇ ਹਾਕਮਾਂ ਵੱਲੋਂ ਅਪਣਾਈਆਂ ਜਾ ਰਹੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਵਿਸ਼ਾਲ ਏਕਤਾ ਤੇ ਤਿੱਖੇ ਘੋਲਾਂ ਦੀ ਲੋੜ ਹੈ। ਇਸ ਮੌਕੇ ਸਾਹਿਲ ਟ੍ਰੇਡਿੰਗ ਕੰਪਨੀ ਸਹੌਲੀ ਵੱਲੋਂ ਰਾਜੂ ਸੇਖੋਂ, ਗੋਲੂ ਮੰਡਿਆਣੀ ਤੇ ਸਰਪੰਚ ਜਸਪਾਲ ਸਿੰਘ ਸਹੌਲੀ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ ਇਸ ਸਮਾਗਮ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਸਰਾਭਾ, ਮਜ਼ਦੂਰ ਆਗੂ ਰਾਮ ਆਸਰਾ ਸਰਾਭਾ, ਸਾਬਕਾ ਨੌਜਵਾਨ ਆਗੂ, ਦਵਿੰਦਰ ਲਤਾਲਾ ਤੇ ਬੂਟਾ ਸਿੰਘ ਸਰਾਭਾ, ਮਨਰੇਗਾ ਆਗੂ ਅਮਰਜੀਤ ਹਿਮਾਂਯੂੰਪੁਰਾ, ਕੁਲਵੰਤ ਸਿੰਘ, ਲਾਲ ਸਿੰਘ, ਵਿਨੋਦ ਕੁਮਾਰ, ਬਿਹਾਰੀ ਸਾਹਨੀ, ਸ਼ਿੰਦਾ ਸਾਹਨੀ, ਰਣਜੀਤ ਸਾਹਨੀ, ਕਲਮ ਸਾਹਨੀ (ਉਸਾਰੀ ਮਜ਼ਦੂਰ ਆਗੂ), ਗੁਰਦੀਪ ਸਿੰਘ ਬਾਘਾ ਖੇਮ ਮਜ਼ਦੂਰ ਆਗੂ, ਸਰਬਜੀਤ ਸਿੰਘ, ਵੀਰਵਲ ਸਿੰਘ ਪੱਖੋਵਾਲ, ਕੁਲਵੰਤ ਪੱਖੋਵਾਲ, ਪ੍ਰਗਟ ਸਿੰਘ, ਪਵਨਜੀਤ ਪੱਲੇਦਾਰ ਆਗੂ ਹਾਜ਼ਰ ਸਨ।
ਰੈੱਡ ਆਰਟ ਪਟਿਆਲਾ ਵੱਲੋਂ ਨੁੱਕੜ ਨਾਟਕ ਦਾ ਦੀਪਕ ਕੁਮਾਰ ਦੀ ਅਗਵਾਈ ਵਿਚ ਖੇਡਿਆ ਗਿਆ।