Now Reading
”10ਵਾਂ ਵਿਅਤਨਾਮ-ਭਾਰਤ ਦੋਸਤਾਨਾ ਫੈਸਟੀਵਲ”

”10ਵਾਂ ਵਿਅਤਨਾਮ-ਭਾਰਤ ਦੋਸਤਾਨਾ ਫੈਸਟੀਵਲ”

ਸੱਜਣ ਸਿੰਘ
ਵਿਅਤਨਾਮ ਦੇ ਸਰਕਾਰੀ ਸੱਦੇ ‘ਤੇ ਅਧਾਰਤ 10ਵਾਂ ਵਿਅਤਨਾਮ-ਭਾਰਤ ਦੋਸਤੀ ਫੈਸਟੀਵਲ 12 ਤੋਂ 19 ਅਗਸਤ ਤੱਕ ਵਿਅਤਨਾਮ ਦੇ ਸ਼ਹਿਰ ਹਨੋਈ ਵਿਖੇ ਮਨਾਇਆ ਗਿਆ। ਭਾਰਤ ਤੋਂ 30 ਮੈਂਬਰੀ ਡੈਲੀਗੇਟ ਪੱਲਵ ਸੈਨਗੁਪਤਾ ਦੀ ਅਗਵਾਈ ਵਿਚ ਵਿਅਤਨਾਮ ਦੀ ਧਰਤੀ ‘ਤੇ 12 ਅਗਸਤ ਨੂੰ ਹਨੋਈ ਪਹੁੰਚਿਆ। ਇਸ ਵਿਚ 17 ਮੈਂਬਰੀ ਡੈਲੀਗੇਸ਼ਨ ਕੁਲ ਹਿੰਦ ਅਮਨ ਤੇ ਸਦਭਾਵਨਾ ਜਥੇਬੰਦੀ  (AIPSO-All India peace and solidarity organisation) ‘ਤੇ ਅਧਾਤਰ ਸੀ ਅਤੇ 13 ਮੈਂਬਰ ਕਲਚਰਲ ਗਰੁੱਪ ਦਾ ਹਿੱਸਾ ਸਨ।
Ãਭ ਤੋਂ ਪਹਿਲਾਂ ਡੇਲੀਗੇਸ਼ਨ ਦਾ ਸਵਾਗਤ ਦੇਸ਼ ਦੇ ਵਾਈਸ ਪ੍ਰੈਜੀਡੈਂਟ ਦੁਆਰਾ ਇਕ ਪ੍ਰਭਾਵਸ਼ਾਲੀ ਹਾਲ ਵਿਚ ਕੀਤਾ ਗਿਆ। ਉਸ ਤੋਂ ਬਾਅਦ ਅਸੀਂ ਨਿਨ੍ਹ ਬਿਨਹ (Ninh Binh) ਸੂਬੇ ਲਈ ਰਵਾਨਾ ਹੋ ਗਏ। ਰਸਤੇ ਵਿਚ ਜਾਂਦਿਆਂ ਵਿਅਤਨਾਮ ਦੇ ਦਿਹਾਤੀ ਇਲਾਕੇ ਨੂੰ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ। 13 ਅਗਸਤ ਨੂੰ ਯੂਨੈਸਕੋ ਵਰਲਡ ਹੈਰੀਟੇਜ ‘ਟਰਾਂਗ ਲੈਂਡ ਸਕੇਪ ਕੰਪਲੈਕਸ ਨੂੰ ਦੇਖਣ ਦਾ ਮੌਕਾ ਮਿਲਿਆ, ਜੋ ਕਿ ਇਕ ਬਹੁਤ ਅਦਭੁੱਤ ਚੀਜ਼ ਲੱਗਿਆ, ਜਿਸ ਨੇ ਵਿਅਤਨਾਮ ਦੀ ਸਭਿਅਤਾ ਨੂੰ ਉਜਾਗਰ ਕੀਤਾ ਅਤੇ ਧਾੜਵੀਆਂ ਤੋਂ ਬਚਣ ਲਈ ਕਿਸ ਤਰ੍ਹਾਂ ਦੀਆਂ ਸੁਰੱਖਿਅਤ ਥਾਵਾਂ ਲੱਭੀਆਂ ਗਈਆਂ; ਇਹ ਇਕ ਵੱਖਰੀ ਕਿਸਮ ਦੀ ਦਾਸਤਾਨ ਹੈ। ਇਸ ਤੋਂ ਬਾਅਦ 10ਵੇਂ ਦੋਸਤਾਨਾ ਫੈਸਟੀਵਲ ਦਾ ਰਸਮੀ ਉਦਘਾਟਨ ਹੋਇਆ ਤੇ ਸ਼ਾਮ ਨੂੰ ਵਾਪਸ ਮੁੜ ਹਨੋਈ ਪਹੁੰਚ ਗਏ।
A4 ਅਗਸਤ ਨੂੰ ਰਾਸ਼ਟਰਪਤੀ ਪੈਲੇਸ ਦੇਖਣ ਗਏ। ਤਕਨੀਕੀ ਕਾਰਨਾਂ ਕਰਕੇ ਪੈਲੇਸ ਦੇ ਅੰਦਰ ਤਾਂ ਨਹੀਂ ਜਾ ਸਕੇ ਪਰ ਚੁਗਿਰਦੇ ਦੇ ਆਨੰਦ ਨੂੰ ਮਾਣਿਆ, ਮਹਾਨ ਆਗੂ ਹੋ ਚੀ ਮਿਨਹ ਦਾ ਦਫਤਰ ਤੇ ਘਰ ਨੂੰ ਦੇਖਦਿਆਂ ਹੀ ਇਕ ਅਜੀਬ ਸਾਦਗੀ ਦਾ ਨਜ਼ਾਰਾ ਨਜ਼ਰ ਆਉਂਦਾ ਸੀ। ਇਕ ਸਾਦਾ ਤੇ ਭਾਵਪੂਰਤ ਜਿੰੰਦਗੀ ਕਿਵੇਂ ਜੀ ਸਕਦੇ ਹਾਂ, ਇਸ ਤੋਂ ਪ੍ਰੇਰਣਾ ਮਿਲੀ। 14 ਅਗਸਤ ਦੇ ਪ੍ਰੋਗਰਾਮ ਵਿਚ ਡੈਲੀਗੇਸ਼ਨ ਦੀ ਵਿਅਤਨਾਮ ਦੇ ਡੈਲੀਗੇਟਾਂ ਦੇ ਨਾਲ ਸਾਂਝੀ ਮੀਟਿੰਗ ਤੋਂ ਬਾਅਦ ਕਾਮਰੇਡ ਰਮੇਸ਼ ਚੰਦਰਾ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਪ੍ਰੋਗਰਾਮ ਵਿਚ ਸ਼ਾਮਲ ਹੋਏ। 15 ਅਗਸਤ ਤੋਂ ਖਾਨ ਹੋਆ (Khan Hoa) ਸੂਬੇ ਪਹੁੰਚੇ। ਇਸ ਦਿਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਦੋਨਾਂ ਦੇਸ਼ਾਂ ਦੇ ਲੋਕਾਂ ਨੇ ਰਲਕੇ ਆਜਾਦੀ ਦਿਵਸ ਮਨਾਇਆ। ਦੋਨਾਂ ਦੇਸ਼ਾਂ ਦੇ ਕਲਚਰਲ ਗਰੁੱਪਾਂ ਦੀ ਪੇਸ਼ਕਾਰੀ ਬਾਕਮਾਲ ਸੀ। ਇਸ ਨੂੰ ਹੋਰ ਚੰਗਾ ਇਸ ਲਈ ਬਣਾ ਦਿੱਤਾ ਗਿਆ ਕਿ ਇਸ ਵਿਚ ਭਾਰਤੀ ਭਾਈਚਾਰੇ ਦੇ ਲੋਕ ਜੋ ਵਿਅਤਨਾਮ ਵਿਚ ਕੰਮ ਕਰਦੇ ਹਨ ਉਨ੍ਹਾਂ ਦੀ ਸ਼ਮੂਲੀਅਤ ਨੇ ਅਤੇ ਮਹਿਮਾਨ ਨਵਾਜ਼ੀ ਨੇ ਇਸਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।
A6 ਅਗਸਤ ਨੂੰ ਖਾਨ ਹੋਆ ਤੋਂ ਹੋ ਚੀ ਮਿਨਹ ਨਗਰ ਲਈ ਰਵਾਨਾ ਹੋ ਗਏ। ਇਹ ਵਿਅਤਨਾਮ ਦੀ ਵਪਾਰਕ ਰਾਜਧਾਨੀ ਹੈ। ਇਹ ਸਫਰ ਰੇਲਵੇ ਦੁਆਰਾ ਤਹਿ ਕੀਤਾ ਗਿਆ। ਵਿਅਤਨਾਮ ਦੀ ਰੇਲਵੇ ਦਾ ਮੁਕਾਬਲਾ ਯੂਰਪ ਦੀ ਰੇਲਵੇ ਨਾਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਯਾਤਰਾ ਆਰਾਮਦਾਇਕ ਬਹੁਤ ਰਹੀ। ਅਸੀਂ 17 ਅਗਸਤ ਸਵੇਰੇ 4 ਵਜੇ ਹੋ ਚੀ ਮਿਨ ਨਗਰ ਪਹੁੰਚ ਗਏ। ਇਸ ਸ਼ਹਿਰ ਦਾ ਪਹਿਲਾ ਨਾਂਅ ਸਾਏਗੋਨ (Saigon) ਸੀ ਜੋ ਕਿ ਬਾਅਦ ਵਿਚ ਹੋ ਚੀ ਮਿਨਹ ਨਗਰ ਬਣਿਆ। ਇਹ ਇਲਾਕਾ ਬਹੁਤ ਲੰਬੇ ਸਮੇਂ ਤੱਕ ਫਰਾਂਸ ਅਤੇ ਅਮਰੀਕਾ ਦੇ ਕਬਜ਼ੇ ਵਿਚ ਰਿਹਾ। ਇੱਥੇ ਹੋ ਚੀ ਮਿਨਹ ਨਗਰ ਦੇ ਨੇਤਾਵਾਂ ਨਾਲ ਮੀਟਿੰਗ ਹੋਈ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਸ਼ਾਮ ਇਕ ਕਲਚਰਲ ਪ੍ਰੋਗਰਾਮ ਨੇ ਆਪਣੇ ਰੰਗ ਬਖੇਰੇ। ਪੰਜਾਬ ਦੇ ਲੋਕ ਨਾਚ ਭੰਗੜੇ ਨੇ ਵਿਅਤਨਾਮ ਦੇ ਲੋਕਾਂ ਦਾ ਮਨ ਜਿੱਤ ਲਿਆ। ਇੱਥੇ ਭਾਈਚਾਰਕ ਸਾਂਝ ਅਲੱਗ ਹੀ ਨਜ਼ਰ ਆ ਰਹੀ ਸੀ। ਇਕ ਦੂਜੇ ਦੀ ਭਾਸ਼ਾ ਨਾ ਸਮਝਦੇ ਹੋਏ ਵੀ ਇਕ ਦੂਜੇ ਦੇ ਦੋਸਤ ਬਣ ਗਏ। ਇਸ ਦੀ ਪਿਛੇ ਕਿਧਰੇ ਨਾ ਕਿਧਰੇ ਵਿਚਾਰਧਾਰਕ ਸਾਂਝ ਵੀ ਕੰਮ ਕਰਦੀ ਦਿਖੀ।
A8 ਅਗਸਤ ਨੂੰ ਹੋ ਚੀ ਮਿਨਹ ਨਗਰ ਤੇ ਨਜ਼ਦੀਕੀ ਥਾਵਾਂ ਦਾ ਆਨੰਦ ਮਾਣਿਆ ਅਤੇ ਸ਼ਾਮ ਨੂੰ ਬੇਨ ਥਾਨਹ ਮਾਰਕੀਟ (Ben Thanh Market) ਵਿਚ ਟੀਮ ਮੈਂਬਰਾਂ ਨੇ ਸ਼ਾਪਿੰਗ ਦਾ ਵੀ ਆਨੰਦ ਮਾਣਿਆ। ਇਸ ਤਰ੍ਹਾਂ ਇਹ ਸਫਰ ਪੂਰਾ ਕਰਦੇ ਹੋਏ ਤੇ ਨਿੱਘੀਆਂ ਤੇ ਮਿੱਠੀਆਂ ਯਾਦਾਂ ਪਿੱਛੇ ਛੱਡਦੇ  ਹੋਏ 19 ਅਗਸਤ ਸਵੇਰੇ ਆਪਣੇ ਦੇਸ਼ ਲਈ ਰਵਾਨਾ ਹੋ ਗਏ।
ਕੁੱਝ ਤਜ਼ਰਬੇ ਕੀ ਚੰਗਾ ਕੀ ਨਹੀਂ ਚੰਗਾ ਲੱਗਿਆ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ :

ਲੋਕ ਮਿਹਨਤੀ ਲੱਗੇ। ਸਮੇਂ ਦੇ ਪਾਬੰਦ ਹਨ। ਦਿਨ 5 ਵਜੇ ਸ਼ੁਰੂ ਹੁੰਦਾ ਤੇ ਰਾਤ ਦਾ ਖਾਣਾ 7 ਵਜੇ ਕਰ ਲੈਂਦੇ ਹਨ।

ਦੇਸ਼ ਭਗਤੀ ਦਾ ਜਜ਼ਬਾ ਅਥਾਹ ਹੈ। ਜੰਗੀ ਸਮਾਰਕ ਦੱਸਦੇ ਹਨ ਕਿ ਦੇਸ਼ ਪ੍ਰਤੀ ਕਿੰਨੀ ਸੰਜੀਦਗੀ ਹੈ। ਆਪਣੇ ਦੇਸ਼ ਬਾਰੇ ਕੋਈ ਅਪਸ਼ਬਦ ਨਹੀਂ ਸੁਣਨਾ ਚਾਹੁੰਦੇ।

ਵਿਦਿਆ ਲਗਭਗ 100% ਹੋ ਗਈ ਹੈ।  ਜੀਡੀਪੀ ਦਾ 5.8% ਹਿੱਸਾ ਵਿਦਿਆ ‘ਤੇ ਖਰਚ ਹੋ ਰਿਹਾ ਹੈ। ਜ਼ਿਆਦਾ ਵਿਦਿਆ ਸਰਕਾਰੀ ਖੇਤਰ ਵਿਚ ਹੈ।

ਸਿਹਤ ਸੇਵਾਵਾਂ ਪਿੰਡ ਪੱਧਰ ਤੇ ਹਨ। 2 ਹਸਪਤਾਲ ਵੇਖਣ ਦਾ ਮੌਕਾ ਮਿਲਿਆ ਬਹੁਤ ਹੀ ਸਾਫ ਸੁਥਰੇ ਲੱਗੇ। ਸਿਹਤ ਸੇਵਾਵਾਂ ‘ਤੇ ਜੀਡੀਪੀ ਦਾ ਲਗਭਗ 6% ਹਿੱਸਾ ਖਰਚਿਆ ਜਾਂਦਾ ਹੈ।

ਮੁੱਖ ਕਿੱਤਾ ਚਾਵਲ ਅਤੇ ਸਬਜ਼ੀਆਂ ਦੀ ਖੇਤੀ ਹਨ। ਦੁਨੀਆਂ ਦੇ ਵਧੀਆ ਬੀਜ ਤਿਆਰ ਹੁੰਦੇ ਹਨ। ਵਧੀਆ ਕਿਸਮ ਦਾ ਚਾਵਲ ਪੈਦਾ ਹੁੰਦਾ ਹੈ।

ਜਾਇਦਾਦ ‘ਤੇ ਸਰਕਾਰ ਦਾ ਕੰਟਰੋਲ ਹੈ। ਵਾਹੀਕਾਰ ਸਰਕਾਰ ਨੂੰ ਟੈਕਸ ਦਿੰਦੇ ਹਨ। ਕੋਆਪਰੇਟਿਵ ਖੇਤੀਬਾੜੀ ਦਾ ਪ੍ਰਚਲਨ ਹੈ।

ਸਮੁੰਦਰ ਤਟ ‘ਤੇ ਹੋਣ ਕਰਕੇ ਨਦੀਆਂ ਝਰਨੇ ਦੇਸ਼ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਹਨ।

ਹੁ ਚੀ ਟਨਲਜ਼ (Hu Chi Tunnels) ਜੋ ਕੇ ਹੋ ਚੀ ਮਿਨਹ ਨਗਰ ਤੋਂ 60 ਕਿਲੋਮੀਟਰ ਦੂਰ ਸਥਿਤ ਹਨ ਨੇ ਬਹੁਤ ਪ੍ਰਭਾਵਤ ਕੀਤਾ। 1948 ਵਿਚ ਫਰਾਂਸ ਦੇ ਵਿਰੁੱਧ ਜੰਗ ਸਮੇਂ ਵਰਤੋਂ ਵਿਚ ਆਈਆਂ ਤੇ ਅਮਰੀਕੀ ਸਾਮਰਾਜ ਨਾਲ ਚਲੀ 1975 ਤੱਕ ਜੰਗ ਵਿਚ ਤਾਂ ਇਨ੍ਹਾਂ ਸੁਰੰਗਾਂ ਨੇ ਇਕ ਬਹੁਤ ਵੱਡਾ ਯੋਗਦਾਨ ਪਾਇਆ। ਇਹ ਸੁਰੰਗਾਂ ਕੰਬੋਡੀਆ ਦੀ ਸਰਹੱਦ ਤੱਕ ਜਾਂਦੀਆਂ ਹਨ। ਇਨ੍ਹਾਂ ਨੂੰ ਬਣਾਉਣ ਲਈ 25 ਸਾਲ ਲੱਗੇ, ਇਨ੍ਹਾਂ ਵਿਅਤਨਾਮ ਦੀ ਅਮਰੀਕੀ ਸਾਮਰਾਜ ਵਿਰੁੱਧ ਜਿੱਤ ਵਿਚ ਵੱਡਮੁੱਲਾ ਯੋਗਦਾਨ ਪਾਇਆ। ਉਸ ਵੇਲੇ ਸਿਰਫ 2 ਸੁਰੰਗਾਂ ਆਮ ਲੋਕਾਂ ਵਾਸਤੇ ਖੁੱਲ੍ਹੀਆਂ ਹਨ।

ਖਤਰੇ : ਵਿਦਿਆ ਦਾ ਵਪਾਰੀਕਰਨ ਹੋਣ ਦਾ ਪਤਾ ਚੱਲਿਆ। ਸਿੰਗਾਪੁਰ ਵੱਡੇ ਪੱਧਰ ‘ਤੇ ਪ੍ਰਾਈਵੇਟ ਸੈਕਟਰ ਵਿਚ ਵਿਦਿਆ ‘ਤੇ ਪੈਸਾ ਲਾ ਰਿਹਾ। ਖਾਸ ਕਰਕੇ ਇੰਗਲਿਸ਼ ਨੂੰ ਬਹੁਤ ਜ਼ਿਆਦਾ ਪ੍ਰੋਮੋਟ ਕਰਨ ਦਾ ਇਰਾਦਾ ਹੈ।

ਕੈਂਸਰ ਦੇ ਵੱਧ ਰਹੇ ਰੁਝਾਨ ਦੇ 2 ਪ੍ਰਮੁੱਖ ਕਾਰਨ ਹਨ। ਸਮੁੰਦਰੀ ਭੋਜਨ ਅਤੇ ਸਿਗਰਟ ਦਾ ਜ਼ਿਆਦਾ ਪ੍ਰਚਲਨ। ਇਸ ‘ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।

ਇਸ ਖਿੱਤੇ ਦੀ ਸ਼ਾਂਤੀ ਲਈ ਚੀਨ ਦੇ ਨਾਲ ਸੰਬੰਧਾਂ ਦਾ ਸੁਧਰਨਾ ਬਹੁਤ ਜ਼ਰੂਰੀ ਹੈ। ਜਿੱਥੇ ਕਾਫੀ ਦਿੱਕਤਾਂ ਨਜ਼ਰ ਆ ਰਹੀਆਂ ਹਨ।
ਇਸ ਡੈਲੀਗੇਸ਼ਟ ਦੇ ਅਨੁਭਵ ਬਹੁਤ ਹਨ ਪਰ ਸੰਖੇਪ ‘ਚ ਰੱਖਣਾ ਮਜ਼ਬੂਰੀ ਹੈ। 1975 ਤੋਂ ਬਾਅਦ ਜਿਸ ਢੰਗ ਨਾਲ ਦੇਸ਼ ਅੱਗੇ ਵਧਿਆ ਇਹ ਪ੍ਰਸ਼ੰਸਾਯੋਗ ਹੈ। ਸਾਡੀ ਡੈਲੀਗੇਸ਼ਨ ਇਹ ਪ੍ਰਭਾਵ ਛੱਡਦਾ ਹੋਇਆ ਵਾਪਸ ਪਰਤਿਆ ਕਿ ਦੋਨਾਂ ਦੇਸ਼ਾਂ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਵਪਾਰਕ ਸੰੰਬੰਧ ਵੀ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ।
ਇਸ ਡੈਲੀਗੇਸ਼ਨ ਵਿਚ ਪੰਜਾਬ ਤੋਂ ਗਏ ਆਰਟਿਸਟ, ਵਕੀਲ, ਟੀਚਰ ਤੇ ਹੋਰ ਬੁੱਧੀਜੀਵੀਆਂ ਨੇ ਬਹੁਤ ਵਧੀਆ ਯੋਗਦਾਨ ਪਾਇਆ। ਇਹ ਡੈਲੀਗੇਸ਼ਨ ਕਾਫੀ ਚੰਗੇ ਸੁਨੇਹੇ ਲੈ ਕੇ ਤੇ ਛੱਡ ਕੇ ਦੇਸ਼ ਵਾਪਸ ਪਰਤਿਆ ਹੈ। ਜੋ ਦੇਖਿਆ, ਹੰਢਾਇਆ ਤੇ ਅੰਤ ਵਿਚਾਰ ਕਰਨ ਲਈ ਚੰਗੇ ਪ੍ਰਭਾਵ ਛੱਡ ਗਿਆ ਹੈ।

Scroll To Top