Now Reading
ਕੇਰਲਾ ਇੱਕਮੁੱਠਤਾ ਦਿਵਸ ਮਨਾਉਣ ਦਾ ਸੱਦਾ

ਕੇਰਲਾ ਇੱਕਮੁੱਠਤਾ ਦਿਵਸ ਮਨਾਉਣ ਦਾ ਸੱਦਾ

ਜਲੰਧਰ – 8 ਮਾਰਚ ”ਕੌਮਾਂਤਰੀ ਇਸਤਰੀ ਦਿਵਸ” ਦੇ ਮੌਕੇ ਉੱਤੇ ਸਾਰੇ ਪੰਜਾਬ ਅੰਦਰ ਕੇਰਲਾ ਵਿਚ ਸੀ.ਪੀ.ਐਮ. ਦੇ ਆਗੂਆਂ ਤੇ ਸਮਾਜ ਵਿਰੋਧੀ ਤੱਤਾਂ ਵਲੋਂ ਸੂਬਾਈ ਸਰਕਾਰ ਦੀ ਸ਼ਹਿ ‘ਤੇ ਆਰ.ਐਮ.ਪੀ.ਆਈ. ਦੇ ਨੇਤਾਵਾਂ, ਵਰਕਰਾਂ ਤੇ ਪਾਰਟੀ ਦਫਤਰਾਂ ਉੱਪਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ”ਕੇਰਲਾ ਇਕਮੁੱਠਤਾ ਦਿਵਸ” ਮਨਾਇਆ ਜਾਵੇਗਾ। ਇਸ ਮੌਕੇ ‘ਤੇ ਪਾਰਟੀ ਵਲੋਂ ਥਾਂ-ਥਾਂ ਮੀਟਿੰਗਾਂ, ਰੈਲੀਆਂ ਤੇ ਵਿਰੋਧ ਮਾਰਚ ਕੱਢੇ ਜਾਣਗੇ। ਇਹ ਐਲਾਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਕੀਤਾ। ਆਗੂਆਂ ਨੇ ਕੇਰਲਾ ਅੰਦਰ ਇਹ ਹਮਲੇ ਤੂਰੰਤ ਬੰਦ ਕਰਨ, ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਆਰ.ਐਮ.ਪੀ.ਆਈ. ਦੇ ਵਰਕਰਾਂ ਉੱਪਰ ਬਣਾਏ ਝੂਠੇ ਕੇਸ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਇਥੇ ਇਹ ਯਾਦ ਕਰਾਇਆ ਜਾਂਦਾ ਹੈ ਕਿ 11 ਫਰਵਰੀ ਨੂੰ ਓੁਚੀਅਮ (ਕੇਰਲਾ) ਵਿਖੇ ਸੀ.ਪੀ.ਐਮ. ਦੇ ਕਾਰਕੁੰਨਾਂ ਤੇ ਸਮਾਜ ਵਿਰੋਧੀ ਤੱਤਾਂ ਨੇ ਪਾਰਟੀ ਦਫਤਰਾਂ ਉੱਪਰ ਹਮਲਾ ਕਰਕੇ ਬਹੁਤ ਸਾਰੇ ਸਾਥੀਆਂ ਨੂੰ ਸਖਤ ਜ਼ਖਮੀ ਕਰ ਦਿੱਤਾ, ਦੁਕਾਨਾਂ ਤੇ ਵਾਹਨਾਂ ਨੂੰ ਅੱਗਾਂ ਲੱਗਾ ਦਿੱਤੀਆਂ। ਦੋਸ਼ੀਆਂ ਨੂੰ ਗ੍ਰਫਿਤਾਰ ਕਰਨ ਦੀ ਬਜਾਏ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਵੇਨੂੰ ਤੇ 14 ਹੋਰ ਸਾਥੀਆਂ ਨੂੰ ਝੂਠੇ ਕੇਸ ਬਣਾ ਕੇ ਜੇਲ੍ਹ ਅੰਦਰ ਡਕ ਦਿੱਤਾ ਗਿਆ। ਏਨਾ ਹੀ ਨਹੀਂ ਸਗੋਂ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਤੇ ਸ਼ਹੀਦ ਸਾਥੀ ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ. ਰੇਮਾ ਵਿਰੁੱਧ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਹੀ ਘਟੀਆਂ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਥੀ ਪਾਸਲਾ ਤੇ ਹਰਕੰਵਲ ਸਿੰਘ ਨੇ ਪਾਰਟੀ ਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 8 ਮਾਰਚ ਨੂੰ ਥਾਂ-ਥਾਂ ਰੈਲੀਆਂ , ਮੀਟਿੰਗਾਂ ਤੇ ਜਲੂਸ ਕੱਢਕੇ ”ਕੇਰਲਾ ਇੱਕਮੁੱਠਤਾ ਦਿਵਸ” ਨੂੰ ਸਫਲ ਕਰਨ।

Scroll To Top