
ਤਰਨ ਤਾਰਨ-ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ 9 ਫਰਵਰੀ ਨੂੰ ਐਸ ਡੀ ਐਮ ਦਫਤਰ ਵਿੱਖੇ ਧਰਨਾ ਦਿੱਤਾ ਜਾਵੇਗਾ।ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਸਬੀਰ ਸਿੰਘ ਗੰਡੀਵਿੰਡ ਦੀ ਪਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੇ ਫੈਸਲੇ ਪਰੈਸ ਨੂੰ ਜਾਰੀ ਕਰਦਿਆਂ ਤਹਿਸੀਲ ਸਕੱਤਰ ਚਰਨਜੀਤ ਸਿੰਘ ਬਾਠ ਨੇ ਦੱਸਿਆ ਕੇ ਧਰਨੇ ਵਿੱਚ ਸੈਕੜੇ ਕਿਸਾਨ ਭਾਗ ਲੈਣਗੇ। ਮੀਟਿੰਗ ਨੂੰ ਸਬੋਧਨ ਕਰਦਿਆਂ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਜਿਲਾ ਪਰਧਾਨ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਮੋਦੀ ਸਰਕਾਰ ਵੱਲੋਂ ਬਜਟ ਵਿੱਚ ਕਿਸਾਨਾਂ ਮਜਦੂਰਾਂ ਸਿਰ ਚੜੇ ਕਰਜੇ ਦੀ ਅਣਦੇਖੀ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਉਹਨਾ ਕਿਹਾ ਡਾ ਸਵਾਮੀ ਨਾਥਨ ਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਭਾਅ ਦੇਣ ਦੇ ਚੋਣ ਵਅਦੇ ਤੋ ਭੱਜੀ ਮੋਦੀ ਸਰਕਾਰ ਕਿਸਾਨਾ ਦੀ ਆਮਦਨ ਦੁੱਗਣੀ ਕਰਨ ਦੇ ਜੁਮਲੇ ਛੱਡ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਕੰਪਨੀਆਂ ਹਵਾਲੇ ਕਰਨ, ਕਿਸਾਨਾਂ ਕੋਲੋ ਖਾਦ ਅਤੇ ਬਿੱਜਲੀ ਸਬਸਿਡੀ ਖੋਹਣ,ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਦੇ ਯਤਨਾਂ ਵਿਰੱੁਧ ਅਤੇ10 ਏਕੜ ਤੱਕ ਦੇ ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਾਉਣ ਲਈ ਕਿਸਾਨੀ,ਜਵਾਨੀ, ਪਾਣੀ ਬਚਾਓ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਮੀਟਿੰਗ ਨੂੰ ਹੋਰਨਾ ਤੋ ਇਲਾਵਾ ਹਰਦੀਪ ਸਿੰਘ ਰਸੂਲਪੁਰ,ਸਵਿੰਦਰ ਸਿੰਘ,ਸਰਿੰਦਰ ਸਿੰਘ ਖੱਬੇ,ਹੀਰਾ ਸਿੰਘ,ਮੰਗਲ ਸਿੰਘ ਸਾਂਘਣਾ,ਜੋਗਿੰਦਰ ਸਿੰਘ ਮਾਣੋਚਾਹਲ ਆਦਿ ਆਗੂਆ ਨੇ ਸਬੋਧਨ ਕੀਤਾ।