Now Reading
ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਬੱਲੋਵਾਲ ਵਿਖੇ ਪ੍ਰਦਰਸ਼ਨ

ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਬੱਲੋਵਾਲ ਵਿਖੇ ਪ੍ਰਦਰਸ਼ਨ

ਜੋਧਾਂ- ਪਿੰਡ ਬੱਲੋਵਾਲ ਵਿਖੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਬੱਲੋਵਾਲ ਦੀ ਅਗਵਾਈ ‘ਚ ਕਿਸਾਨਾਂ ਵੱਲੋਂ ਸਮੇਂ ਦੇ ਹਾਕਮਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਸਕੱਤਰ ਰਘਬੀਰ ਬੈਨੀਪਾਲ ਨੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ 8 ਫਰਵਰੀ ਨੂੰ ਜੋਧਾਂ ਦੀ ਦਾਣਾ ਮੰਡੀ ਵਿਖੇ ਸਵੇਰੇ 11 ਵਜੇ ਕੀਤੇ ਜਾ ਰਹੇ ਇਕੱਠ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬੱਲੋਵਾਲ ਵਿਖੇ ਕੀਤੇ ਗਏ ਪ੍ਰਦਰਸ਼ਨ ‘ਚ ਰਣਧੀਰ ਸਿੰਘ, ਪਰਮਿਦਰ ਸਿੰਘ, ਨਾਜਰ ਸਿੰਘ, ਰਣਜੀਤ ਸਿੰਘ, ਰਘਬੀਰ ਸਿੰਘ, ਦੇਵ ਮਿਸਤਰੀ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਜਗਵਿੰਦਰ ਸਿੰਘ, ਨਛੱਤਰ ਸਿੰਘ, ਵਿਸਾਖਾ ਸਿੰਘ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।

Scroll To Top