
ਤਲਵੰਡੀ ਸਾਬੋ -ਮਹਾਰਾਸ਼ਟਰ ਦੇ ਭੀਮਾ ਕੋਰੇਗਾਉ ਪਿੰਡ ਵਿਖੇ ਆਰ.ਐਸ. ਐਸ. ਦੀ ਸ਼ਹਿ ਪ੍ਰਾਪਤ ਹਿੰਦਤਵਵਾਦੀ ਸੰਭਾ ਜੀ ਬਿਗ੍ਰੇਡ ਵੱਲੋਂ ਦਲਿੱਤਾਂ ਤੇ ਕੀਤਾ ਗਿਆ ਹਮਲਾ ਜਿੱਥੇ ਘੋਰ ਨਖੇਧੀਜਨਕ ਹੈ, ਉਥੇ ਦੇਸ਼ ਭਰ ਚ ਦਲਿਤ ਸੰਗਠਨਾਂ ਅਤੇ ਖੱਬੇ ਪੱਖੀਆਂ ਵੱਲੋਂ ਇਸ ਫਿਰਕ,ੂ ਜਾਤੀਵਾਦੀ ਹਮਲੇ ਖਿਲਾਫ ਕੀਤੇ ਗਏ ਪ੍ਰਤੀਰੋਧ ਐਕਸ਼ਨ ਦੇਸ਼ ਚ ਭਵਿੱਖ ਦੇ ਕਿਰਤੀ ਅੰਦੋਲਨਾਂ ਪ੍ਰਤੀ ਸ਼ੁਭ ਸੰਕੇਤ ਹਨ।ਉਕਤ ਸਬਦ ਅੱਜ ਸਥਾਨਕ ਧੰਨਾ ਭਗਤ ਧਰਮਸ਼ਾਲਾ ਤਲਵੰਡੀ ਸਾਬੋ(ਬਠਿੰਡਾ)ਵਿਖੇ ਭਾਰਤੀ ਇੰਕਲਾਬੀ ਮਾਕਸਵਾਦੀ ਪਾਰਟੀ (ਆਰ ਐਮ ਪੀ ਆਈ)ਦੀ ਬਠਿੰਡਾ- ਮਾਨਸਾ ਜਿਲ੍ਹਾ ਇਕਾਈ ਵੱਲੋਂ ਸੱਦੇ ਇਕ ਸੈਮੀਨਾਰ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ।”ਧਰਮਨਿਰਪੱਖਤਾ ਅਤੇ ਜਮਹੂਰੀਅਤ ਤੇ ਫਿਰਕੂ ਫਾਸ਼ੀਵਾਦੀ ਹਮਲੇ ਤੇ ਖੱਬੀ ਧਿਰ ਦੀ ਭੂਮਿਕਾ” ਵਿਸ਼ੇ ਦੇ ਉਕਤ ਸੈਮੀਨਾਰ ਦੀ ਪ੍ਰਧਾਨਗੀ ਸਰਵ ਸਾਥੀ ਛੱਜੂ ਰਾਮ ਰਿਸ਼ੀ,ਮਿੱਠੂ ਸਿੰਘ ਘੁੱਦਾ,ਮੱਖਣ ਸਿੰਘ ਤਲਵੰਡੀ ਸਾਬੋ ਤੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਮੰਚ ਸੰਚਾਲਨ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਇਕਾਈ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਵੱਲੋਂ ਕੀਤਾ ਗਿਆ।ਮੰਚ ਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮਂੈਬਰ ਸਾਥੀ ਮਹੀਪਾਲ ਵੀ ਮੌਜੂਦ ਸਨ।ਸਾਥੀ ਮੰਗਤ ਰਾਮ ਪਾਸਲਾ ਨੇ ਜਰੋ ਦੇ ਕੇ ਕਿਹਾ ਕਿ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ, ਜਿੰਨ੍ਹਾਂ ਦਾ ਮੁੱਖ ਅਧਾਰ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਹੈ, ਦੀ ਵੱਖੋ ਵੱਖ ਰੰਗ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਪਾਲਣਾ ਕਰਕੇ ਲੋਕਾਂ ਦੀਆਂ ਦਿੱਕਤਾਂ ਜਿਵੇਂ ਕਿ ਬੇਰੁਜਗਾਰੀ,ਮਹਿੰਗਾਈ,ਭੁੱਖਮਰੀ,ਅਨਪੜ੍ਹਤਾ,ਇਲਾਜ ਖੁੱਣੋਂ ਮੌਤਾਂ ਤੇਜੀ ਨਾਲ ਘਰਾਂ ਤੇ ਜਮੀਨਾਂ ਦਾ ਖੁੱਸਣਾਂ ਆਦਿ ਚ ਅੰਤਾਂ ਦਾ ਵਾਧਾ ਹੋ ਰਿਹਾ ਹੈ।ਕੁਰਪਸ਼ਨ ਅਪਰਾਧ ਅਰਾਜਿਕਤਾ ਛਾਲਾਂ ਮਾਰ ਕੇ ਵੱਧ ਰਹੇ ਹਨ।ਉਕਤ ਨੀਤੀਆਂ ਤਹਿਤ ਦੇਸ਼ ਦੇ ਜਲ ਜੰਗਲ ਜਮੀਨ ਤੇ ਹੋਰ ਕੁਦਰਤੀ ਖਜਾਨਿਆਂ ਦੀ ਸਾਮਰਾਜੀ ਦੇਸ਼ਾਂ, ਉਨ੍ਹਾਂ ਦੇ ਹਿੱਤ ਪਾਲਕ ਕੌਮਾਂਤਰੀ ਵਿੱਤੀ ਅਦਾਰਿਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਨੂੰ ਬੇਕਿਰਕ ਲੁੱਟ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ।ਉਕਤ ਵਰਤਾਰੇ ਖਿਲਾਫ ਲੋਕਾਂ ਚ ਪੈਦਾ ਹੋ ਰਹੇ ਗੁੱਸੇ ਅਤੇ ਬੇਚੈਨੀ ਨੂੰ ਪੁੱਠਾ ਮੋੜਾ ਦੇਣ ਲਈ ਹੀ ਫਿਰਕੂ, ਫਾਸੀ ਜਾਤੀਵਾਦੀ,ਭਾਸ਼ਾਈ,ਇਲਾਕਈ ਤੇ ਹੋਰ ਫੁੱਟਪਾਊ ਲਹਿਰਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।ਇਸ ਲਈ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ ਫਾਸੀ ਫੁੱਟਪਾਊ ਤਾਕਤਾਂ ਖਿਲਾਫ ਬੱਝਵੇਂੇ ਫੈਸਲਾਕੁੰਨ ਸੰਗਰਾਮ ਅੱਜ ਸਮੇ ਦੀ ਫੌਰੀ ਲੋੜ ਹੈ।ਉਕਤ ਸੰਗਰਾਮਾਂ ਦੀ ਸਫਲਤਾ ਲਈ ਖੱਬੀਆਂ.ਜਮਹੂਰੀ,ਸੰਗਰਾਮੀ,ਦੇਸ਼ ਭਗਤ ਅਤੇ ਅਗਾਹਵਧੂ ਧਿਰਾਂ ਦੀ ਏਕਤਾ ਤੇ ਸਾਂਝਾਂ ਮੰਚ ਹੀ ਇੱਕੋ ਇੱਕ ਗਰੰਟੀ ਹੋ ਸਕਦੀ ਹੈ।ਸਾਥੀ ਪਾਸਲਾ ਨੇ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਅਤੇ ਫਿਰਕੂ ਸ਼ਕਤੀਆਂ ਖਿਲਾਫ ਮੌਕਾਪ੍ਰਸਤ ਪੁਜੀਸ਼ਨਾਂ ਲੈਣ ਵਾਲੀ ਕਿਸੇ ਵੀ ਰਾਜਸੀ ਧਿਰ ਨਾਲ ਸ਼ਿਆਸੀ ਸਾਂਝਾਂ ਖੱਬੀ ਅਤੇ ਲੋਕ ਪੱਖੀ ਧਿਰ ਲਈ ਅਤੀ ਘਾਤਕ ਸਾਬਤ ਹੋਣਗੀਆਂ।ਉਨ੍ਹਾਂ ਚੋਣ ਵਾਅਦਿਆਂ ਤੋਂ ਭੱਜਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਹਕੂਮਤ ਦੀ ਜੋਰਦਾਰ ਨਿਖੇਧੀ ਕਰਦਿਆਂ ਸਪੱਸ਼ਟ ਕੀਤਾ ਕਿ ਉਕਤ ਪਾਰਟੀਆਂ ਸਿਰਫ ਚੋਣਾਂ ਜਿੱਤਣ ਲਈ ਹੀ ਝੂਠੇ ਵਾਅਦੇ ਕਰਦੀਆਂ ਹਨ ਜਦ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਅਸਲੀ ਅਰਥਾਂ ਚ ਹੱਲ ਬਦਲਵੀਆਂ ਲੋਕ ਪੱਖੀ ਨੀਤੀਆਂ ਰਾਹੀਂ ਹੀ ਹੋ ਸਕਦਾ ਹੈ ਅਤੇ ਇਹ ਨੀਤੀਆਂ ਕੇਵਲ ਤੇ ਕੇਵਲ ਖੱਬੀਆਂ ਧਿਰਾਂ ਹੀ ਦੇ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਨਿੱਤ ਹੋ ਰਹੀਆਂ ਮਜਦੂਰ ਕਿਸਾਨ ਖੁਦਕਸ਼ੀਆਂ ਪ੍ਰਤੀ ਪੂਰੀ ਤਰਾਂ ਗੈਰਸੰਵੇਦੀ ਰਾਜਸੀ ਅਤੇ ਪ੍ਰਸ਼ਾਸਕੀ ਤੰਤਰ ਵਿੱਰੁੱਧ ਨੀਤੀਗਤ ਘੋਲ ਹੀ ਜਿੱਤ ਦੀ ਜਾਮਣੀ ਹੋ ਸਕਦੇ ਹਨ।ਸਾਥੀ ਪਾਸਲਾ ਨੇ ਭਾਰਤ ਦੀ ਲੁੱਟੀ ਪੁੱਟੀ ਲਕਾਈ ਨੂੰ ਸੱਦਾ ਦਿੱਤਾ ਕੇ ਉਹ ਜਮਾਤ ਰਹਿਤ,ਜਾਤ ਰਹਿਤ,ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਕਾਇਮੀ ਲਈ ਘੋਲਾਂ ਦੇ ਪਿੜ ਮੱਲਣ।ਉਨ੍ਹਾਂ ਦੇਸ਼ ਭਰ ਚ ਦਲਿੱਤਾਂ ਅੋਰਤਾਂ ਘੱਟ ਗਿਣਤੀਆਂ ਖਿਲਾਫ ਹੋ ਰਹੇ ਜਾਤਪਾਤੀ ਅੱਤਿਆਚਾਰਾਂ,ਫਿਰਕੂ-ਫਾਸੀਵਾਦੀ ਕਾਤਿਲਾਨਾਂ ਹਮਲਿਆਂ ਅਤੇ ਜਿਸਮਾਨੀ ਤੇ ਲਿੰਗ ਅਧਾਰਤ ਜੁਲਮਾਂ ਵਿਰੁੱਧ ਹਰ ਪੱਧਰ ਤੇ ਸੰਗਰਾਮਾਂ ਦੀ ਉਸਾਰੀ ਦਾ ਸੱਦਾ ਦਿੱਤਾ।ਉਨ੍ਹਾਂ ਬਣੇ ਹੋਏ ਅਤੇ ਵਿਉਂਤੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਜਨਤਕ ਘੋਲ ਦੀ ਪੂਰੀ-ਪੂਰੀ ਹਿਮਾਇਤ ਦਾ ਐਲਾਨ ਕੀਤਾ।
ਜਾਰੀ ਕਰਤਾ-ਮਹੀਪਾਲ, 99153-12806