Now Reading
8 ਤੋਂ 10 ਅਕਤੂਬਰ ਤੱਕ ਮੰਡੀ ਚੱਲੋ ਸੰਘਰਸ਼

8 ਤੋਂ 10 ਅਕਤੂਬਰ ਤੱਕ ਮੰਡੀ ਚੱਲੋ ਸੰਘਰਸ਼

ਅਜਨਾਲਾ : ਅੱਜ ਇਥੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੈਦਪੁਰ ਤੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਸ਼ਾਮਲ ਹੋਏ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕੇਂਦਰੀ ਮੋਦੀ ਸਰਕਾਰ ਨੂੰ ਕਿਸਾਨ-ਮਜ਼ਦੂਰ ਮਾਰੂ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਜਿੱਥੇ ਪਹਿਲਾਂ ਕੇਂਦਰੀ ਮੋਦੀ ਸਰਕਾਰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਲਈ ਆਪਣੇ ਚੋਣ ਵਾਅਦੇ ਡਾ: ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ‘ਚ ਕਥਿਤ ਤੌਰ ‘ਤੇ ਭਗੌੜੀ ਹੋ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਮੋਦੀ ਸਰਕਾਰ ਦੀ ਖੁੱਲ੍ਹੀ ਮੰਡੀ ਕਿਸਾਨ ਮਾਰੂ ਸਕੀਮ ਨੂੰ ਵਾਪਸ ਕਰਵਾਉਣ ਲਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ 8 ਤੋਂ 10 ਅਕਤੂਬਰ ਤੱਕ ਮੰਡੀ ਚੱਲੋ ਸੰਘਰਸ਼ ਸਾਰੇ ਦੇਸ਼ ਦੀਆਂ ਮੰਡੀਆਂ ‘ਚ ਕੀਤਾ ਜਾਵੇਗਾ| ਜਿਸ ਨੂੰ ਪੰਜਾਬ ‘ਚ ਸਫਲ ਬਣਾਉਣ ਹਿੱਤ ਰਣਨੀਤੀ ਉਲੀਕਣ ਲਈ 25 ਸਤੰਬਰ ਨੂੰ ਜ਼ਮਹੂਰੀ ਕਿਸਾਨ ਸਭਾ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ‘ਚ ਬੁਲਾਈ ਗਈ ਹੈ| ਮੀਟਿੰਗ ‘ਚ ਸੂਬਾ ਕਮੇਟੀ ਮੈਂਬਰ ਹਰਭਜਨ ਸਿੰਘ ਮਜੀਠੀਆ, ਮਾਨ ਸਿੰਘ ਮੁਹਾਵਾ, ਵਿਰਸਾ ਸਿੰਘ ਟਪਿਆਲਾ, ਟਹਿਲ ਸਿੰਘ ਚੇਤਨਪੁਰਾ, ਬਲਬੀਰ ਸਿੰਘ ਕੱਕੜ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਸਤਨਾਮ ਸਿੰਘ ਚੱਕ ਔਲ, ਮੈਨੇਜਰ ਹਰਜਿੰਦਰ ਸਿੰਘ ਘਰਿੰਡੀ, ਹਰਪ੍ਰੀਤ ਸਿੰਘ ਬੁਟਾਰੀ, ਪਾਲ ਸਿੰਘ ਆਦਿ ਆਗੂ ਮੌਜੂਦ ਸਨ|

Scroll To Top