Now Reading
30 ਜੁਲਾਈ ਦੀ ਤਿਆਰੀ ਲਈ ਭੂਨਾ ‘ਚ ਮੀਟਿੰਗ ਹੋਈ

30 ਜੁਲਾਈ ਦੀ ਤਿਆਰੀ ਲਈ ਭੂਨਾ ‘ਚ ਮੀਟਿੰਗ ਹੋਈ

ਭੂਨਾ : ਇਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ‘ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ 30 ਜੁਲਾਈ ਨੂੰ ਹਿਸਾਰ ਵਿਖੇ ਕੀਤੇ ਜਾ ਰਹੇ ਇਕੱਠ ਦੀ ਤਿਆਰੀ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ 14 ਮੈਂਬਰੀ ਕਮੇਟੀ ਦੀ ਚੋਣ ਵੀ ਕੀਤੀ ਗਈ। ਇਸ ਕਮੇਟੀ ਨੇ ਰਾਜਬੀਰ ਸਾਚਲਾ ਨੂੰ ਆਪਣੇ ਕਨਵੀਨਰ ਚੁਣਿਆ। ਇਸ ਮੀਟਿੰਗ ‘ਚ ਉਚੇਚੇ ਤੌਰ ‘ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਤੇਜਿੰਦਰ ਥਿੰਦ ਹਾਜ਼ਰ ਸਨ।

Scroll To Top