Now Reading
26 ਮਾਰਚ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਦਾ ਸੱਦਾ

26 ਮਾਰਚ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਦਾ ਸੱਦਾ

ਨਕੋਦਰ, 18 ਮਾਰਚ (ਸੰਗਰਾਮੀ ਲਹਿਰ ਬਿਊਰੋ)- ਅੱਜ ਇਥੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਨਕੋਦਰ ਦੀ ਮੀਟਿੰਗ ਸਾਥੀ ਬਲਵੀਰ ਸਿੱਧੂ ਰਸੂਲਪੁਰ ਦੀ ਪ੍ਰਧਾਨਗੀ ਹੇਠ ਸਭਾ ਦੇ ਸਥਾਨਕ ਦਫ਼ਤਰ ‘ਚ ਹੋਈ। ਮੀਟਿੰਗ ‘ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ 26 ਮਾਰਚ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਨੂੰਨ ਇਕੱਲੇ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਦਲਿਤ/ਮਜ਼ਦੂਰ ਤੇ ਮੱਧ ਵਰਗ ਦੇ ਜਿਆਦਾ ਵਿਰੋਧੀ ਹਨ। ਨਾਹਰ ਨੇ ਅੱਗੇ ਕਿਹਾ ਕਿ ਮਜ਼ਦੂਰ ਵਰਗ ਨੂੰ ਤਕੜੇ ਹੋਕੇ ਕਿਸਾਨ ਅੰਦੋਲਨ ਵਿਚ ਕੁੱਦਣਾ ਚਾਹੀਦਾ ਹੈ ਤੇ ਬੀਜੇਪੀ ਦੇ ਦਲਾਲਾਂ ਦੇ ਬਹਿਕਾਵੇ ‘ਚ ਨਹੀਂ ਆਉਣਾ ਚਾਹੀਦਾ ਜੋ ਦਲਿਤਾਂ ਦੇ ਮਹੱਲਿਆਂ ਵਿਚ ਜਾਕੇ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਕਿਸਾਨਾਂ ਕੋਲੋਂ ਜ਼ਮੀਨ ਖੋਹਕੇ ਗਰੀਬਾਂ ‘ਚ ਵੰਡੀ ਜਾਵੇਗੀ, ਇਹ ਸਰਾਸਰ ਗਲਤ ਤੇ ਬੇਬੁਨਿਆਦ ਹੈ। ਮੀਟਿੰਗ ‘ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 22 ਮਾਰਚ ਨੂੰ ਕਸਬਾ ਜਮਸ਼ੇਰ ਖਾਸ (ਜਲੰਧਰ) ਵਿਖੇ ਕੀਤੀ ਜਾ ਰਹੀ ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਪੱਧਰੀ ਵਿਸ਼ਾਲ ਕਾਨਫਰੰਸ ਵਿਚ ਵੱਧ ਤੋਂ ਵੱਧ ਮਜ਼ਦੂਰ ਮਰਦ/ਔਰਤਾਂ ਦੀ ਸ਼ਮੂਲੀਅਤ ਕਰਵਾਕੇ ਕਾਨਫਰੰਸ ਨੂੰ ਕਾਮਯਾਬ ਕੀਤਾ ਜਾਵੇ। ਮੀਟਿੰਗ ‘ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ 9 ਅਪਰੈਲ ਨੂੰ ਭਾਰੀ ਗਿਣਤੀ ‘ਚ ਮਜ਼ਦੂਰਾਂ ਨੂੰ ਸਿੰਘੂ ਬਾਰਡਰ ‘ਤੇ ਭੇਜਿਆ ਜਾਵੇਗਾ ਜੋ 13 ਅਪਰੈਲ ਸ਼ਾਮ ਤੱਕ ਉਥੇ ਰਹਿਣਗੇ। ਮੀਟਿੰਗ ਦੇ ਫ਼ੈਸਲਿਆਂ ‘ਚ ਮੈਬਰਸ਼ਿੱਪ ਤੇ ਫੰਡ ਮੁਹਿੰਮ ਤੇਜ ਕਰਨ ‘ਤੇ ਜੋਰ ਦਿਤਾ ਗਿਆ। ਅੱਜ ਦੀ ਮੀਟਿੰਗ ‘ਚ ਸਰਬਸਾਥੀ ਨਿਰਮਲ ਸਿੰਘ ਆਧੀ, ਸਤਪਾਲ ਸਹੋਤਾ, ਮੇਜਰ ਖੁਰਲਾਪੁਰ, ਸਵਰਨ ਰੱਤੂ, ਸ਼ੇਰ ਸਿੰਘ, ਗੁਰਮੇਲ ਸਿੰਘ ਬਿੱਲਾ ਉਮਰੇਵਾਲ, ਬਖਸ਼ੀ ਪੰਡੋਰੀ, ਸਰਬਜੀਤ ਢੇਰੀਆਂ, ਹਰਜਿੰਦਰ ਬਜੂਹਾ, ਸੁੱਖਵਿੰਦਰ ਕਿੰਦਾ, ਬਲਵਿੰਦਰ ਉਗੀ, ਗੁਰਦੇਵ ਮੱਲੀ, ਬਖਸ਼ੀ ਰਾਮ ਕੰਗ ਸਾਹਿਬ ਰਾਏ, ਬਲਵੀਰ ਸ਼ੰਕਰ, ਅਮਰਜੀਤ ਪਰਜੀਆਂ, ਨਛੱਤਰ ਨਾਹਰ, ਮੱਖਣ ਮਾਹੀ ਆਦਿ ਹਾਜ਼ਰ ਸਨ।

Scroll To Top