
ਗੁਰਦਾਸਪੁਰ, 27 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਅੰਦੋਲਨ ‘ਚ ਅੱਜ 186ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਚਲਦੇ ਇਸ ਅੰਦੋਲਨ ਦੌਰਾਨ ਦਿਨ ਰਾਤ ਦੇ ਧਰਨੇ ਨੂੰ ਤਰਲੋਕ ਸਿੰਘ ਬਹਿਰਾਮਪੁਰ, ਮੱਖਣ ਸਿੰਘ ਕੁਹਾੜ, ਐਸਪੀ ਸਿੰਘ ਗੋਸਲ, ਰਘਬੀਰ ਸਿੰਘ ਚਾਹਲ, ਮਲਕੀਅਤ ਸਿੰਘ ਬੁਢਾਕੋਟ, ਅਮਰਜੀਤ ਸਿੰਘ ਸੈਣੀ, ਕਰਨੈਲ ਸਿੰਘ ਪੰਛੀ ਨੇ ਸੰਬੋਧਨ ਕਰਦਿਆਂ 26 ਜੂਨ ਦੇ ਐਕਸ਼ਨ ਲਈ ਕਿਸਾਨਾਂ, ਮਜ਼ਦੂਰਾਂ, ਲੇਖਕਾਂ ਅਤੇ ਹੋਰ ਵਰਗਾਂ ਦਾ ਧੰਨਵਾਦ ਕੀਤਾ।
ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸਰੂਪ ਸਿੰਘ, ਠਾਕਰ ਸਿੰਘ ਭੋਲਾ, ਤਰਲੋਕ ਸਿੰਘ ਬਹਿਰਾਮਪੁਰ ਨੇ ਭੁੱਖ ਹੜਤਾਲ ਰੱਖੀ।