Now Reading
17 ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਜਾਰੀ

17 ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਜਾਰੀ

ਝਬਾਲ -17 ਫਰਵਰੀ ਨੂੰ ਕਾਲੇ ਕਾਨੂੰਨ ਵਿਰੁੱਧ ਜਲੰਧਰ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਸਰਹੱਦੀ ਪਿੰਡ ਚੀਮਾ ਖੁਰਦ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ੍ਹ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਜਰਨੈਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਕਿਸਾਨਾਂ ਦੀਆਂ ਹੱਕੀ ਅਵਾਜ਼ਾਂ ਨੂੰ ਦਬਾਉਣ ਲਈ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜ਼ਿਲਾ੍ਹ ਤਰਨ ਤਾਰਨ ਵਿੱਚ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਜਿਸ ਵਿੱਚ ਹਜ਼ਾਰਾਂ ਮਜ਼ਦੂਰ ਪਰਵਾਰਾਂ ਸਮੇਤ ਪਹੁੰਚਣਗੇ। ਇਸ ਮੌਕੇ ਏਰੀਆ ਕਮੇਟੀ ਸਰਾਏ ਅਮਾਨਤ ਖਾਂ ਦੀ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੇ ਪ੍ਰਧਾਨ ਬਲਵਿੰਦਰ ਸਿੰਘ ਚੀਮਾ ਕਲਾਂ, ਸਕੱਤਰ ਗੁਰਵੇਲ ਸਿੰਘ ਮੀਤ ਪ੍ਰਧਾਨ ਸਰਬਜੀਤ ਸਿੰਘ, ਮੀਤ ਪ੍ਰਧਾਨ ਪ੍ਰੇਮ ਸਿੰਘ, ਗੁਰਲਾਲ ਸਿੰਘ, ਨਿਰਮਲ ਸਿੰਘ, ਵੀਨਾ ਕੌਰ, ਹਰਜਿੰਦਰ ਕੌਰ, ਨਰਿੰਦਰ ਕੌਰ ਆਦਿ ਮੈਂਬਰ ਚੁਣੇ ਗਏ।

Scroll To Top