
ਗੁਰਦਾਸਪੁਰ, 13 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚੱਲ ਰਹੇ ਮੋਰਚੇ ਦੇ 316ਵੇਂ ਦਿਨ ਅੱਜ 234ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਇਸ ਭੁੱਖ ਹੜਤਾਲ ਚ ਅੱਜ ਜਮਹੂਰੀ ਕਿਸਾਨ ਸਭਾ ਦੇ ਕਪੂਰ ਸਿੰਘ ਘੁੰਮਣ, ਗੁਰਮੀਤ ਸਿੰਘ ਨਵਾਂ ਪਿੰਡ, ਸਤਨਾਲ ਸਿੰਘ, ਲਖਵਿੰਦਰ ਸਿੰਘ, ਅਮਰੀਤ ਸੰਘ ਅਜੀਤ ਸਿੰਘ ਨੇ ਹਿੱਸਾ ਲਿਆ। ਇਸ ਮੌਕੇ ਧਰਨੇ ਨੂੰ ਮੱਖਣ ਸਿੰਘ ਕੁਹਾੜ, ਐਸਪੀ ਸਿੰਘ ਗੋਸਲ, ਸਰਪੰਚ ਸੁਖਵਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਕਰਨੈਲ ਸਿੰਘ ਪੰਛੀ, ਰਘਬੀਰ ਸਿੰਘ ਚਾਹਲ, ਮਲਕੀਅਤ ਸਿੰਘ ਬੁਢਾਕੋਟ ਨੇ ਸੰਬੋਧਨ ਕਰਦਿਆ ਕਿਹਾ ਕਿ 15 ਅਗਸਤ ਦੀ ਤਿਆਰੀ ਲਈ ਪਿੰਡ ਪਿੰਡ ਜਥੇ ਜਾ ਰਹੇ ਹਨ।