ਖਡੂਰ ਸਾਹਿਬ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ 12 ਨਵੰਬਰ ਨੂੰ ਲੋਕ ਜਗਾਓ, ਲੁਟੇਰੇ ਭਜਾਓ ਨਾਅਰੇ ਤਹਿਤ ਲੋਕ ਮਸਲਿਆਂ ਨੂੰ ਲੈ ਕੇ ਜਲਿ੍ਹਆਂ ਵਾਲੇ ਬਾਗ ਤੋਂ ਰੋਸ ਮਾਰਚ ਅਰੰਭ ਕਰਕੇ ਖਡੂਰ ਸਾਹਿਬ ਤਕ ਵੱਖ-ਵੱਖ ਨਾਅਰਿਆਂ ਤਹਿਤ ਵਿਸ਼ਾਲ ਰੋਸ ਮਾਰਚ ਕੱਢੇਗੀ, ਇਸ ਸਬੰਧ ਵਿਚ ਤਹਿਸੀਲ ਖਡੂਰ ਸਾਹਿਬ ਦੇ ਸਭਾ ਤਹਿਸੀਲ ਪ੍ਰਧਾਨ ਗੁਰਜਿੰਦਰ ਸਿੰਘ ਰੰਧਾਵਾ ਨੇ ਬਾਬਾ ਸਾਧੂ ਸਿੰਘ ਜੀ ਸਮਾਧ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਦੇ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ | ਇਸ ਮੌਕੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਤਹਿਸੀਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹਰ ਵਰਗ ਦੇ ਲੋਕਾਂ ਨੂੰ ਸੰਘਰਸ਼ ਦਾ ਰਾਹ ਪੈਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸਤਾ ਵਿਚ ਆਈ ਕਾਂਗਰਸ ਸਰਕਾਰ ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਤਹਿਤ ਲੋਕਾਂ ਕੋਲੋਂ ਸਿਖਿਆ ਵਪਾਰ ਅਤੇ ਸਿਹਤ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ ਇਸੇ ਤਹਿਤ ਹੀ ਅਧਿਆਪਕ ਦੀ ਤਨਖਾਹ ਵਿਚ ਕਟੌਤੀ ਕਰਕੇ ਅਤੇ ਵਜ਼ੀਰਾਂ ਵਾਸਤੇ ਮਹਿੰਗੀਆਂ ਗੱਡੀਆਂ ਦੀ ਖਰੀਦ ਕਰ ਰਹੀ ਹੈ, ਉਨ੍ਹਾਂ ਸਰਕਾਰ ਦੇ ਤਨਖਾਹ ਕਟੌਤੀ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਅਧਿਆਪਕਾਂ ਦੀ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ 12 ਨਵੰਬਰ ਨੂੰ ਲੋਕ ਜਗਾਓ, ਲੁਟੇਰੇ ਭਜਾਓ ਮੁਹਿੰਤ ਤਹਿਤ ਜਲਿ੍ਹਆਂ ਵਾਲੇ ਬਾਗ ਤੋਂ ਅਰੰਭ ਹੋ ਕੇ ਖਡੂਰ ਸਾਹਿਬ ਵਿਖੇ ਪਹੁੰਚ ਰਹੇ ਰੋਸ ਮਾਰਚ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਨੌਜਵਾਨ ਆਗੂ ਡਾ: ਰਾਜਬੀਰ ਸਿੰਘ ਸਰਾਂ, ਬੂਟਾ ਸਿੰਘ ਕੋਟ ਮੁਹੰਮਦ ਖਾਂ, ਗੁਰਪਿੰਦਰ ਸਿੰਘ, ਬਲਜੀਤ ਸਿੰਘ ਕੱਲਾ, ਹਰਦੇਵ ਸਿੰਘ, ਲਵਪ੍ਰੀਤ ਸਿੰਘ ਜਲਾਲਾਬਾਦ, ਸੁਖਦੇਵ ਸਿੰਘ, ਸਤਪਾਲ ਸਿੰਘ ਵੇਈਾਪੂੰਈ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਸਰਾਂ ਆਦਿ ਤਹਿਸੀਲ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ|