Now Reading
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ

ਪੱਟੀ : ਕੇਰਲ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕਾ. ਦਲਜੀਤ ਸਿੰਘ ਤਹਿਸੀਲ ਸਕੱਤਰ, ਨਰਿੰਦਰ ਕੌਰ ਜਨਵਾਦੀ ਇਸਤਰੀ ਸਭਾ ਆਗੂ, ਧਰਮ ਸਿੰਘ ਪੱਟੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਜ਼ਿਲ੍ਹਾ ਕਨਵੀਨਰ ਨਿਰਪਾਲ ਸਿੰਘ ਜੌਣੇਕੇ, ਹਰਭਜਨ ਸਿੰਘ ਦੀ ਅਗਵਾਈ ਹੇਠ ਪੱਟੀ ਸ਼ਹਿਰ ਅੰਦਰ ਡੋਰ ਟੂ ਡੋਰ ਕੇਰਲਾ ਪ੍ਰਦੇਸ਼ ਦੇ ਹੜ੍ਹ ਪੀੜਤਾਂ ਦੇ ਦੁਖੀ ਪਰਿਵਾਰਾਂ ਦੀ ਮਦਦ ਲਈ ਸਹਾਇਤਾ ਫੰਡ ਇਕੱਠਾ ਕੀਤਾ ਗਿਆ | ਇਸ ਜਥੇ ‘ਚ ਹੋਰਨਾਂ ਤੋਂ ਇਲਾਵਾ ਬਾਜ ਸਿੰਘ, ਜਸਬੀਰ ਕੌਰ, ਵੀਰ ਕੌਰ, ਜਸਬੀਰ ਧਾਮੀ, ਅੰਗਹੀਣ ਯੂਨੀਅਨ ਦੇ ਆਗੂ ਧਰਮਪਾਲ, ਜੱਗਾ ਸਿੰਘ, ਬੰਸਾ ਸਿੰਘ ਆਦਿ ਹਾਜ਼ਰ ਸਨ |

Scroll To Top