
ਪਠਾਨਕੋਟ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਪਠਾਨਕੋਟ ਵੱਲੋਂ ਤਹਿਸੀਲ ਪ੍ਧਾਨ ਸਰਿੰਦਰ ਸ਼ਾਹ ਸਿਹੌੜਾ ਕਲਾਂ, ਕੁਲਦੀਪ ਸਿਹੌੜਾ ਅਤੇ ਪਵਨ ਕੁਮਾਰ ਕਟਾਰੂਚੱਕ ਦੀ ਪ੍ਧਾਨਗੀ ਹੇਠ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਨ ਮੌਕੇ ਸੈਮੀਨਾਰ ਪਿੰਡ ਸਿਹੌੜਾ ਕਲਾਂ (ਪਠਾਨਕੋਟ) ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਡਾਕਟਰ ਕਰਮਜੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਤੇ ਜਿਲਾ ਪ੍ਰਧਾਨ ਰਵੀ ਕੁਮਾਰ ਕਟਾਰੂਚੱਕ ਨੇ ਵੀ ਸੰਬੋਧਨ ਕੀਤਾ।