Now Reading
ਸ਼ਹੀਦਾਂ ਦੇ ਵਿਚਾਰ ਘਰ-ਘਰ ਲੈ ਕੇ ਜਾਣ ਦਾ ਸੱਦਾ

ਸ਼ਹੀਦਾਂ ਦੇ ਵਿਚਾਰ ਘਰ-ਘਰ ਲੈ ਕੇ ਜਾਣ ਦਾ ਸੱਦਾ

ਤਰਨ ਤਾਰਨ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਅਤੇ ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਜਾਗਰੂਕ ਕਰਨ ਲਈ ਇਲਾਕੇ ਦੇ ਮਜ਼ਦੂਰਾਂ ਦੀ ਇਕ ਇਕੱਤਰਤਾ ਅੱਜ ਅਮਰਕੋਟ ਵਿੱਚ ਕੀਤੀ ਗਈ| ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਇਕੱਤਰਤਾ ਦੀ ਪ੍ਰਧਾਨਗੀ ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਰਾਜੋਕੇ ਅਤੇ ਕੁਲਵੰਤ ਕੌਰ ਵਲੋਂ ਕੀਤੀ ਗਈ|
ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਧਰਮ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਸਰਕਾਰਾਂ ਵਲੋਂ ਮਜਦੂਰਾਂ ਦੇ ਹੱਕਾਂ ਦੇ ਅਣਦੇਖੀ ਕਰਨ ਦਾ ਦੋਸ਼ ਲਗਾਇਆ ਅਤੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਿਰਤ ਕਾਨੂੰਨਾਂ ਦੀਆਂ ਧੱਜੀਆ ਉਡਾਈਆਂ ਜਾ ਰਹੀਆਂ ਹਨ ਜਿਸ ਤਹਿਤ ਨਿਰਮਾਣ ਮਜ਼ਦੂਰਾਂ ਅਤੇ ਘਰੇਲੂ ਮਜ਼ਦੂਰਾਂ ਦੇ ਹੱਕ ਲਈ ਬਣੇ ਕਾਨੂੰਨਾਂ ਨੂੰ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੇ ਨਾਂ ਤੇ ਤੇਜ਼ੀ ਨਾਲ ਬੰਦ ਕੀਤਾ ਜਾ ਰਿਹਾ ਹੈ। ਆਗੂਆਂ ਕਿਰਤ ਕਾਨੂੰਨਾ ਨੂੰ ਸਰਕਾਰ ਵਲੋਂ ਆਨੇ-ਬਹਾਨੇ ਤੋੜਨ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਮਾਸਟਰ ਅਰਸਾਲ ਸਿੰਘ ਆਸਲ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਸ਼ਹੀਦਾਂ ਦੇ ਵਿਚਾਰ ਘਰ-ਘਰ ਲੈ ਕੇ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਗਟ ਸਿੰਘ, ਸਤਨਾਮ ਸਿੰਘ ਅਮਰਕੋਟ, ਨਿਸ਼ਾਨ ਸਿੰਘ ਬਹਾਦਰ ਨਗਰ, ਵੀਰ ਕੌਰ, ਬਲਵਿੰਦਰ ਕੌਰ , ਬਿਕਰ ਸਿੰਘ ਭਗਵਾਨਪੁਰ ਨੇ ਵੀ ਸੰਬੋਧਨ ਕੀਤਾ।

Scroll To Top