Now Reading
ਸ਼ਹੀਦਾਂ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ

ਸ਼ਹੀਦਾਂ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ

ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 31 ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਮੁਠੱਡਾ ਕਲਾਂ ਵਿਖੇ ਇਕ ਪ੍ਰਭਾਸ਼ਾਲੀ ਸਮਾਗਮ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਲਾਟ ‘ਤੇ ਝੰਡਾ ਲਹਿਰਾਉਣ ਦੀ ਰਸਮ ਬਲਾਕ ਸੰਮਤੀ ਮੈਂਬਰ ਅਤੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਮਾ. ਸ਼ਿੰਗਾਰਾ ਸਿੰਘ ਦੁਸਾਂਝ ਨੇ ਨਿਭਾਈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਪੀਐਸਐਫ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਜਰਨੈਲ ਫਿਲੌਰ, ਗੁਰਦੀਪ ਗੋਗੀ, ਸਰਪੰਚ ਬਿੱਟੂ ਭਾਰਦਵਾਜੀਆਂ, ਮੇਜਰ ਫਿਲੌਰ, ਮਨਜਿੰਦਰ ਢੇਸੀ, ਡਾ. ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ ਦੇ ਚੇਅਰਮੈਨ ਮਨਮੋਹਣ ਲਾਲ ਸ਼ਰਮਾ, ਮਨਜੀਤ ਸੂਰਜਾ, ਪਰਮਜੀਤ ਬੋਪਾਰਾਏ, ਹਰਦੇਵ ਘੁੜਕਾ, ਗੁਰਜੀਤ ਜੀਤਾ, ਕੁਲਜਿੰਦਰ ਤਲਵਣ, ਸਰਬਜੀਤ ਸੰਗੋਵਾਲ, ਜਗੀਰ ਸਿੰਘ ਨੰਬੜਦਾਰ ਸਮੇਤ ਪਿੰਡ ਅਤੇ ਇਲਾਕੇ ਦੀਆਂ ਅਨੇਕਾਂ ਮੁਹਤਬਰ ਸ਼ਖ਼ਸ਼ੀਅਤਾਂ ਉਚੇਚੇ ਤੌਰ ‘ਤੇ ਹਾਜ਼ਰ ਸਨ।
ਪਿੰਡ ਕੰਗ ਅਰਾਈਆਂ ‘ਚ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ ਯਾਦ ‘ਚ ਉਨ੍ਹਾਂ ਦੀ ਬਰਸੀ ਮੌਕੇ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸਮਾਗਮ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਹੋਣ ਵਾਲੇ ਸਾਥੀਆਂ ਦਾ ਮਿਸ਼ਨ ਬਰਾਬਰਤਾ ਲਿਆਉਣ ਵਾਲਾ ਸੀ ਪਰ ਦੇਸ਼ ਦੀ ਅਵਸਥਾ ਮੋਦੀ ਦੇ ਆਉਣ ਵਾਲ ਬਹੁਤ ਹੀ ਖਤਰਨਾਕ ਹੋ ਗਈ ਹੈ। ਉਨ੍ਹਾ ਕਿਹਾ ਕਿ ਚੋਣ ਦੌਰਾਨ ਨਸ਼ਿਆਂ ਦੇ ਸੇਵਨ ਕਰਨ ਅਤੇ ਕਰਵਾਉਣ ਵਾਲੇ ਹਾਕਮਾਂ ਪਾਸੋਂ ਆਸ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਪਾਰਟੀ ਦੇ ਅਗਾਮੀ ਪ੍ਰੋਗਰਾਮਾਂ ਬਾਰੇ ਉਨ੍ਹਾਂ ਐਲਾਨ ਕੀਤਾ ਕਿ 10 ਦਸਬੰਰ ਨੂੰ ਜਲੰਧਰ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। ਜਿਸ ਰਾਹੀਂ ਲੋਕਾਂ ਨੂੰ ਲੋਟੂ ਜਮਾਤਾਂ ਦੀਆਂ ਪਾਰਟੀਆਂ ਦੀਆਂ ਝੂਠੀਆਂ ਆਸਾਂ ਦੀ ਰਾਜਨੀਤੀ ਛੱਡ ਕੇ ਹਕੀਕੀ ਰਾਜਨੀਤੀ ਦੇ ਪੱਲਾ ਫੜਨ ਦਾ ਸੁਨੇਹਾ ਦਿੱਤਾ ਜਾਵੇਗਾ। ਆਰੰਭ ‘ਚ ਸ਼ਹੀਦੀ ਲਾਟ ‘ਤੇ ਤਹਿਸੀਲ ਭਰ ‘ਚੋਂ ਆਏ ਸਾਥੀਆਂ ਨੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

ਸੰਵੇਦਨਾਵਾਂ
ਪਿਛਲੇ ਦਿਨੀਂ ਡਾਕਟਰ ਕਰਮਜੀਤ ਸਿੰਘ ਦੇ ਮਾਤਾ ਜੀ ਸ਼੍ਰੀਮਤੀ ਰਤਨ ਕੌਰ, ਕਾਮਰੇਡ ਟੀ.ਆਰ. ਗੌਤਮ ਦੀ ਸੁਪਤਨੀ ਭੈਣ ਤ੍ਰਿਪਤਾ ਦੇਵੀ, ਸਾਥੀ ਸ਼ਿਵ ਕੁਮਾਰ ਤਿਵਾੜੀ ਦੇ ਬਹਿਨੋਈ ਸ਼੍ਰੀ ਜਗਦੀਸ਼ ਸ਼ਰਮਾ ਜੀ ਅਤੇ ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਬੀਬੀ ਗੁਰਦੀਪ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਅਦਾਰਾ ‘ਸੰਗਰਾਮੀ ਲਹਿਰ’ ਅਤੇ ਆਰ.ਐਮ.ਪੀ.ਆਈ. ਇਨ੍ਹਾਂ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹੁੰਦੀ ਹੈ।

Scroll To Top