Now Reading
ਮੱਖੀ ਕਲਾਂ ਵਿਖੇ ਲਗਾ ਪੱਕਾ ਮੋਰਚਾ ਸਤਾਰਵੇਂ ਦਿਨ ਵਿਚ ਦਾਖ਼ਲ

ਮੱਖੀ ਕਲਾਂ ਵਿਖੇ ਲਗਾ ਪੱਕਾ ਮੋਰਚਾ ਸਤਾਰਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਲਗਾ ਪੱਕਾ ਮੋਰਚਾ ਸਤਾਰਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ| ਲੱਗੇ ਇਸ ਪੱਕੇ ਮੋਰਚੇ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ| ਮੋਰਚੇ ਵਿਚ ਸ਼ਾਮਿਲ ਹੋਏ ਖੇਤ ਮਜ਼ਦੂਰ, ਔਰਤਾਂ ਤੇ ਮਰਦਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਪਲਾਟਾਂ ਦੀ ਪ੍ਰਾਪਤੀ ਲਈ ਪਿੰਡ ਮੱਖੀ ਕਲਾਂ ਵਿਖੇ ਲਗਾਏ ਗਏ ਪੱਕੇ ਮੋਰਚੇ ਦੀ ਨਾ ਹੀ ਹਲਕਾ ਵਿਧਾਇਕ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਹੀ ਸਾਰ ਲਈ ਹੈ| ਉਨ੍ਹਾਂ ਕਿਹਾ ਕਿ ਜੇਕਰ ਖੇਤ ਮਜ਼ਦੂਰਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ| ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ ਸੰਤੋਖ ਸਿੰਘ ਮੱਖੀ ਕਲਾਂ, ਗੱਜਣ ਸਿੰਘ ਨਾਰਲਾ, ਅੰਗਰੇਜ਼ ਸਿੰਘ ਲੱਧੂ, ਸੁੱਖਾ ਸਿੰਘ ਲੱਧੂ, ਲੱਖਾ ਸਿੰਘ ਲੱਧੂ, ਬਗੀਚਾ ਸਿੰਘ ਮੱਖੀ ਕਲਾਂ, ਸੁਖਦੇਵ ਸਿੰਘ ਮੱਖੀ ਕਲਾਂ ਅਮਰੀਕ ਸਿੰਘ ਮੱਖੀ ਕਲਾਂ, ਗੁਰਮੀਤ ਕੌਰ ਮੱਖੀ ਕਲਾਂ, ਭਿੰਦਰ ਕੌਰ ਮੱਖੀ ਕਲਾਂ, ਮਨਜੀਤ ਕੌਰ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ|

Scroll To Top