ਰਈਆ :ਮੋਦੀ ਸਰਕਾਰ ਨੇ ਦੇਸ਼ ਦੀ ਸਾਰੀ ਦੌਲਤ ਚੰਦ ਹੱਥਾਂ ਅੰਬਾਨੀ-ਅਡਾਨੀ ਆਦਿਕ ਦੇ ਹੱਥਾਂ ਵਿੱਚ ਭੇਜ ਕੇ ਗ਼ਰੀਬਾਂ ਨੂੰ ਰੋਟੀ ਤੋਂ ਵਾਂਝੇ ਕਰ ਦਿੱਤਾ ਹੈ। ਇਹ ਸ਼ਬਦ ਅੱਜ ਸਥਾਨਕ ਦਾਨਾ ਮੰਡੀ ਵਿਚ ਸਾਥੀ ਮੰਗਤ ਰਾਮ ਪਾਸਲਾ ਕੁਲ ਹਿੰਦ ਜਨਰਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਪੰਜਾਬ ਦੇ ਕਾਲੇ ਦਿਨਾਂ ਅੱਤਵਾਦ ਦੇ ਸਮੇਂ ਇਸ ਇਲਾਕੇ ਦੇ 17 ਸ਼ਹੀਦਾਂ ਤੇ ਹੋਰ ਇਨਕਲਾਬੀ ਸਾਥੀਆਂ ਨਮਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਹੜੀ ਆਰਐੱਸਐੱਸ ਦੀ ਵਿਚਾਰਧਾਰਾ ਤੇ ਚੱਲਦਿਆਂ ਦਲਿਤਾਂ, ਗ਼ਰੀਬਾਂ ,ਘੱਟ ਗਿਣਤੀਆਂ ਤੇ ਔਰਤਾਂ ਬੱਚੀਆਂ ’ਤੇ ਅੱਤਿਆਚਾਰ, ਮੌਤ ਦੇ ਘਾਟ ਤੇ ਔਰਤਾਂ ਬੱਚੀਆਂ ਦੇ ਹਰ ਰੋਜ਼ ਬਲਾਤਕਾਰ ਅਤੇ ਘਿਣਾਉਣੇ ਕਰਮ ਕੀਤੇ ਜਾ ਰਹੇ ਹਨ। ਨੌਜਵਾਨ ਬੇਰੁਜ਼ਗਾਰੀ ਦੇ ਪੱਟੀ ਸਮਾਜਿਕ ਬੁਰਾਈਆਂ ਦੇ ਰਾਹ ਪੈ ਰਹੇ ਹਨ ਅਤੇ ਨਸ਼ਿਆਂ ਵਿੱਚ ਗ਼ਲਤਾਨ ਹਨ। ਗ਼ਰੀਬ ਕਿਸਾਨ ਖੇਤ ਮਜ਼ਦੂਰ, ਕਰਜ਼ਾ ਜਾਲ ਵਿੱਚ ਫਸਾ ਕੇ ਹਰ ਰੋਜ਼ ਆਤਮ ਹੱਤਿਆਵਾਂ ਕਰ ਰਹੇ ਹਨ।
ਪਾਸਲਾ ਨੇ ਇਸ ਮੌਕੇ ਪੰਜਾਬ ਦੀ ਕੈਪਟਨ ਸਰਕਾਰ ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਕੇਂਦਰ ਤੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਖੱਬੀਆਂ ਪਾਰਟੀਆਂ ਦੇ ਏਕੇ ਨੂੰ ਮਜ਼ਬੂਤ ਤੇ ਆਪਣੀ ਪਾਰਟੀ ਆਰਐੱਮਪੀਆਈ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸਮਾਗਮ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੈਂਟਰਲ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮੰਚ ਸੰਚਾਲਨ ਹਰਜੀਤ ਸਿੰਘ ਬੁਟਾਰੀ ਨੇ ਕੀਤਾ। ਇਸ ਮੌਕੇ ਇਲਾਕੇ ਭਰ ਦੇ ਹਜ਼ਾਰਾਂ ਮਜ਼ਦੂਰ, ਕਿਸਾਨ, ਔਰਤਾਂ ਤੇ ਨੌਜਵਾਨ ਆਪਣੇ ਹੱਥਾਂ ਵਿਚ ਆਪਣੀ ਪਾਰਟੀ ਆਰ.ਐਮ.ਪੀ .ਆਈ ਦੇ ਝੰਡੇ ਦੇ ਮਾਟੋ ਲੈ ਕੇ ਗੜਗੱਜ ਨਾਅਰੇ ਮਾਰਦੇ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਏ। ਸ਼ਹੀਦੀ ਦਿਹਾੜੇ ਦੀ ਪ੍ਰਧਾਨਗੀ ਬਲਦੇਵ ਸਿੰਘ ਸੈਦਪੁਰ, ਡਾ: ਗੁਰਮੇਜ ਸਿੰਘ ਤਿਮੋਵਾਲ ਤੇ ਅਮਰੀਕ ਦਾਊਦ ਨੇ ਸਾਂਝੇ ਤੌਰ ’ਤੇ ਕੀਤੀ।
ਸ਼ਹੀਦੀ ਸਮਾਗਮ ਦੇ ਆਰੰਭ ਵਿਚ ਕੁੱਝ ਹਿੰਦ ਜਨਰਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਪਾਰਟੀ ਦਾ ਝੰਡਾ ਝੁਕਾਇਆ ਤੇ ਪਾਸਲਾ ਸਮੇਤ ਪਾਰਟੀ ਦੇ ਹੋਰ ਆਗੂਆਂ ਤੇ ਕਾਰਕੁਨਾਂ ਨੇ ਸ਼ਹੀਦਾਂ ਦੇ ਮਿਨਾਰ ’ਤੇ ਫੁੱਲ ਮਲਾਵਾਂ ਭੇਟ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਪ੍ਰਣ ਕੀਤਾ