

ਤਰਨ ਤਾਰਨ, 30 ਜੂਨ (ਸੰਗਰਾਮੀ ਲਹਿਰ ਬਿਊਰੋ)- ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਖੱਬੀਆ ਪਾਰਟੀਆਂ ਦੇ ਸੱਦੇ ‘ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਵਿਰੋਧ ਕਰਨ ਲਈ ਲਗਾਤਾਰ ਪੰਦਰਾਂ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਅੱਜ ਸੈਕੜੇ ਖੱਬੇ ਪੱਖੀ ਕਾਰਕੁਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ ) ਦੇ ਝੰਡੇ ਹੇਠ ਸਥਾਨਕ ਗਾਂਧੀ ਪਾਰਕ ‘ਚ ਇਕੱਠੇ ਹੋ ਕੇ ਬਜ਼ਾਰਾਂ ‘ਚ ਰੋਹ ਭਰਪੂਰ ਮੁਜ਼ਾਹਰਾਂ ਕੀਤਾ। ਜਿਸ ਦੀ ਅਗਵਾਈ ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਪਵਨ ਕੁਮਾਰ ਭਿੱਖੀਵਿੰਡ, ਚਰਨ ਸਿੰਘ ਤਰਨ ਤਾਰਨ, ਗੁਰਦਿਆਲ ਸਿੰਘ ਖਡੂਰ ਸਾਹਿਬ, ਜਸਬੀਰ ਕੌਰ ਤਰਨ ਤਾਰਨ ਨੇ ਕੀਤੀ। ਇਸ ਮੌਕੇ ਬੋਲਦਿਆ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕੇਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਨੂੰ ਡਾਵਾ ਡੋਲ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਕੰਗਾਲ ਹੋਣ ਵੱਲ ਜਾ ਰਿਹਾ ਹੈ। ਹਿੰਦੂ ਰਾਜ ਸਥਾਪਤ ਕਰਨ ਲਈ ਘੱਟ ਗਿਣਤੀ ਲੋਕਾਂ ‘ਤੇ ਜਾਨ ਲੇਵਾ ਹਮਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਅਵਾਜ ਚੁੱਕਣ ਵਾਲੇ ਬੁੱਧੀਜੀਵੀਆਂ ਨੂੰ ਜ਼ੇਲ੍ਹਾਂ ‘ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਰੁਲ ਰਿਹਾ ਹੈ, ਦੂਸਰੇ ਪਾਸੇ ਲੋਕਾਂ ਨੂੰ ਲੁੱਟਣ ਕੁੱਟਣ ਵਾਲੀਆਂ ਰਿਵਾਇਤੀ ਪਾਰਟੀਆਂ 2022 ਦੀਆਂ ਚੋਣਾਂ ਦੀਆਂ ਤਿਆਰੀਆਂ ‘ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਹੋਰ ਕਿਰਤੀ ਵਰਗ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਨੂੰ ਮੂੰਹ ਨਾ ਲਾਉਣ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਚਲ ਰਹੇ ਸੰਘਰਸ਼ ਦਾ ਸਾਥ ਦੇਣ।
ਇਸ ਮੌਕੇ ਮੁਖਤਾਰ ਸਿੰਘ ਮੱਲਾ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ ਨੇ ਕਿਹਾ ਵੱਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ ਗਰੀਬ ਲੋਕ ਮਹਿੰਗਾਈ ਕਾਰਨ ਲੋਕ ਤ੍ਰਹਿ ਤ੍ਰਹਿ ਕਰ ਰਹੇ ਹਨ। ਬੇਰੁਜ਼ਗਾਰੀ ਅੰਤਾਂ ‘ਚ ਸਿਖਰਾ ਛੋਹ ਰਹੀ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਰੁਜ਼ਗਾਰ ਦੇਣ ਦੀ ਥਾਂ ਸਰਕਾਰੀ ਅਰਧ ਸਰਕਾਰੀ ਮਹਿਕਮਿਆ ਦਾ ਭੋਗ ਪਾ ਦਿੱਤਾ ਹੈ। ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ। ਹੱਕ ਮੰਗਦੇ ਲੋਕਾਂ ‘ਤੇ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਹੈ।
ਅੱਜ ਦੇ ਰੋਹ ਭਰਪੂਰ ਪ੍ਰਦਰਸ਼ਨ ‘ਚ ਮੰਗ ਕੀਤੀ ਗਈ ਕਿ ਲੱਕ ਤੋੜ ਮਹਿੰਗਾਈ ਨੂੰ ਫੌਰੀ ਨੱਥ ਪਾਈ ਜਾਵੇ, ਪੈਟਰੋਲ, ਡੀਜਲ, ਰਸੋਈ ਗੈਸ ਦੀਆਂ ਕੀਮਤਾਂ ਬੇਤਹਾਸ਼ਾ ਦਿਨ ਬਦਿਨ ਕੀਤਾ ਜਾ ਰਿਹਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ ਅਤੇ ਹਰੇਕ ਮਹਿਕਮੇ ‘ਚ ਖਾਲੀ ਪਈਆਂ ਪੋਸਟਾਂ ਰੈਗੂਲਰ ਭਰਈਆ ਜਾਣ।
ਇਸ ਮੌਕੇ ਬਲਦੇਵ ਸਿੰਘ ਭੈਲ, ਹਰਦੀਪ ਸਿੰਘ ਰਸੂਲਪਰ, ਨਿਰਪਾਲ ਸਿੰਘ ਜਾਊਣੇਕੇ, ਹਰਬਿੰਦਰ ਸਿੰਘ ਕਸੇਲ, ਬਲਵਿੰਦਰ ਸਿੰਘ ਦਦੇਰ ਸਾਹਿਬ, ਜਸਬੀਰ ਸਿੰਘ ਜਾਉਣੇਕੇ, ਧਰਮ ਸਿੰਘ ਪੱਟੀ, ਜਸਬੀਰ ਵੈਰੋਵਾਲ, ਰੇਸ਼ਮ ਸਿੰਘ ਫੈਲੋਕੇ, ਬਿੱਲਾ ਖੂਹਵਾਲਾ, ਰਛਪਾਲ ਸਿੰਘ, ਜੈਮਲ ਸਿੰਘ ਬਾਠ, ਲੱਖਾ ਸਿੰਘ ਮੰਨਣ ਆਦਿ ਆਗੂਆਂ ਨੇ ਸੰਬੋਧਨ ਕੀਤਾ।