ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਸਮਾਗਮ ਪਾਰਟੀ ਵਰਕਰਾਂ ਦੀ ਪ੍ਰਭਾਵਸ਼ਾਲੀ ਜਨਰਲ ਬਾਡੀ ਮੀਟਿੰਗ ਪਾਰਟੀ ਦੇ ਤਹਿਸੀਲ ਪ੍ਰਧਾਨ ਕਾਮਰੇਡ ਜਨਕ ਕੁਮਾਰ ਸਰਨਾ ਦੀ ਪ੍ਰਧਾਨਗੀ ਹੇਠ ਖੱਤਰੀ ਭਵਨ ਪਠਾਨਕੋਟ ਵਿਖੇ ਹੋਈ| ਉਚੇਚੇ ਤੌਰ ‘ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਰ.ਐਸ.ਐਸ. ਦੇ ਏਜੰਡੇ ਅਨੁਸਾਰ ਲੋਕਾਂ ਨੰੂ ਦੇਸ਼ ‘ਚ ਇਲਾਕਾਵਾਦ ਦੇ ਨਾਂਅ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ | ਔਰਤਾਂ ‘ਤੇ ਅੱਤਿਆਚਾਰ ਲਈ ਭਾਜਪਾ ਦੋਗਲੀ ਨੀਤੀ ‘ਤੇ ਕੰਮ ਕਰ ਰਹੀ ਹੈ| ਉਨ੍ਹਾਂ ਕਿਹਾ ਕੈਪਟਨ ਸਰਕਾਰ ਵੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾ ਤੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਨੰੂ ਪੂਰਾ ਕਰਨ ਦੀ ਥਾਂ ਬੇਅਦਬੀ ਜਿਹੇ ਸੰਵੇਦਨਸ਼ੀਲ ਮੁੱਦੇ ਨੰੂ ਰਾਜਨੀਤਿਕ ਰੰਗਤ ਦੇ ਰਹੀ ਹੈ ਅਤਿ ਨਿੰਦਣਯੋਗ ਹੈ| ਕਾਮਰੇਡ ਪਾਸਲਾ ਨੇ ਅੱਗੇ ਕਿਹਾ ਕੇਂਦਰ ਦੀਆਂ ਅਤੇ ਪ੍ਰਦੇਸ਼ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਲੋਕ ਜਗਾਓ-ਲੁਟੇਰੇ ਭਜਾਓ ਨਾਅਰੇ ਹੇਠ 10 ਦਸੰਬਰ ਨੰੂ ਜਲੰਧਰ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ| ਪੰਜਾਬ ਦੇ ਲੋਕਾਂ ਨੰੂ ਜਗਾਉਣ ਲਈ 12 ਨਵੰਬਰ ਨੰੂ ਜਲਿ੍ਹਆਂਵਾਲਾ ਬਾਗ ਅੰਮਿ੍ਤਸਰ ਤੋਂ ਆਰ.ਐਮ.ਪੀ.ਆਈ. ਦੀ ਅਗਵਾਈ ਹੇਠ ਦੋ ਜਥੇ 10 ਦਿਨ ਸਾਰੇ ਪੰਜਾਬ ਦੇ ਸ਼ਹਿਰਾਂ, ਕਸਬਿਆਂ ਵਿਚ ਜਲਸੇ ਕਰਦੇ ਹੋਏ ਮਾਰਚ ਕਰਨਗੇ| ਮੀਟਿੰਗ ਨੰੂ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਕਾਮਰੇਡ ਨੱਥਾ ਸਿੰਘ, ਕਾਮਰੇਡ ਸ਼ਿਵ ਕੁਮਾਰ, ਮਾ: ਸੁਭਾਸ਼ ਸ਼ਰਮਾ, ਹਜ਼ਾਰੀ ਲਾਲ, ਰਵੀ ਕੁਮਾਰ, ਮਾ: ਪ੍ਰੇਮ ਸਾਗਰ, ਬਲਵੰਤ ਘੋਹ, ਰਘਵੀਰ ਸਿੰਘ, ਰਜਿੰਦਰ ਬਿੱਟੂ, ਤਿਲਕ ਰਾਜ ਸੈਣੀ, ਰਾਮ ਬਿਲਾਸ, ਬਲਕਾਰ ਚੰਦ, ਦੇਵਰਾਜ, ਆਸ਼ਾ ਰਾਣੀ, ਗੁਲਜ਼ਾਰ ਮਸੀਹ, ਪਰਸ ਰਾਮ ਆਦਿ ਨੇ ਵੀ ਸੰਬੋਧਨ ਕੀਤਾ| ਮੀਟਿੰਗ ‘ਚ ਅੰਮਿ੍ਤਸਰ ਰੇਲ ਹਾਦਸੇ ‘ਚ ਮਰਨ ਵਾਲਿਆਂ ਲਈ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ|