ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 10 ਜੂਨ ਦਿਨ ਐਤਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਜਲੰਧਰ ਦੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿਚ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਬੰਦ ਖਲਾਸੀ ਦੇ ਸਿਧਾਂਤਕ ਸਿਰਜਣਹਾਰ ਮਹਾਨ ਚਿੰਤਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਸੈਮੀਨਾਰ ਆਯੋਜਤ ਕੀਤਾ ਜਾ ਰਿਹਾ ਹੈ। ‘ਮਾਰਕਸਵਾਦ ਦੀ ਸਦੀਵੀ ਸਾਰਥਕਤਾ’ ਵਿਸ਼ੇ ‘ਤੇ ਕੀਤੇ ਜਾ ਰਹੇ ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪ੍ਰੈਸ ਕਲੱਬ ਜਲੰਧਰ ਕਰਨਗੇ ਅਤੇ ਇਸ ਵਿਚ ਕੂੰਜੀਵਤ ਭਾਸ਼ਨ ਡਾ. ਗੋਪਾਲਜੀ ਪ੍ਰਧਾਨ, ਮੁਖੀ ਸਕੂਲ ਆਫ ਲਿਬਰਲ ਸਟੱਡੀਜ਼, ਅੰਬੇਡਕਰ ਯੂਨੀਵਰਸਿਟੀ ਦਿੱਲੀ ਵਲੋਂ ਕੀਤਾ ਜਾਵੇਗਾ। ਸੈਮੀਨਾਰ ਨੂੰ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਵੀ ਸੰਬੋਧਿਤ ਕੀਤਾ ਜਾਵੇਗਾ।
(sangrami lehar. com team)