ਅਜਨਾਲਾ : ਅੱਜ ਸੱਕੀ ਦੇ ਪੁੱਲ ਨੇੜੇ ਮੁੱਖ ਸੜਕ ਤੇ ਦਿਹਾਤੀ ਮਜਦੂਰ ਸਭਾ ਤਹਿਸੀਲ ਅਜਨਾਲਾ ਦੇ ਸੈਂਕੜੇ ਕਾਰਕੁੰਨਾਂ ਨੇ ਮੋਦੀ ਸਰਕਾਰ ਦੀਆਂ ਦਲਿਤ ਤੇ ਗਰੀਬ ਮਾਰੂ, ਛੂਆ-ਛੂਤ ਅਤੇ ਫਿਰਕਾਪ੍ਰਸਤ, ਫਾਸ਼ਿਸਟ, ਪਿਛਾਖੜੀ-ਜਗੀਰੂ-ਸਾਮਰਾਜੀ-ਪੂੰਜੀਵਾਦੀ, ਲੁੱਟ ਖਸੁੱਟ, ਬਰਾਬਰਤਾ ਦੇ ਅਸੂਲਾਂ ਨੂੰ ਕੁਚਲਣ ਵਾਲੀਆਂ ਅਤੇ ਸੰਘ ਪਰਿਵਾਰ ਦੀਆਂ ਮਨੂੰਵਾਦੀ ਨੀਤੀਆਂ ਦੇ ਵਿਰੁੱਧ ਅਤੇ ਮਨੂੰਵਾਦੀ ਵਿਵਸਥਾ ਨੂੰ ਭਾਂਝ ਦੇਣ ਲਈ ਹੋਕਾ ਦੇਣ ਹਿੱਤ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜਾਹਰਾ ਕੀਤਾ ਗਿਆ | ਰੋਸ ਮੁਜਾਹਰੇ ਨੂੰ ਸੰਬੋਧਨ ਕਰਨ ਵਾਲਿਆਂ ‘ਚ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਤਹਿਸੀਲ ਪ੍ਰਧਾਨ ਅਮਰਜੀਤ ਸਿੰਘ ਭੀਲੋਵਾਲ, ਜਨਰਲ ਸਕੱਤਰ ਜਸਬੀਰ ਸਿੰਘ ਜਸਰਾਊਰ, ਬਾਬਾ ਇੰਦਰਜੀਤ ਸਿੰਘ ਡੱਬਰ, ਸੁਖਦੇਵ ਸਿੰਘ ਬਰੀਕੀ, ਲਾਭ ਸਿੰਘ ਕੋਹਾਲੀ, ਰਵੀ ਉਮਰਪੁਰਾ, ਜਗਦੀਸ਼ ਸਿੰਘ ਮੋਤਲਾ, ਸੁਰਜੀਤ ਸਿੰਘ ਦੁਧਰਾਏ, ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਲੋਂ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂਨੰਗਲ, ਸੁੱਚਾ ਸਿੰਘ ਘੋਗਾ, ਸਤਨਾਮ ਸਿੰਘ ਚੱਕ ਔਲ, ਆਦਿ ਆਗੂ ਮੌਜੂਦ ਸਨ | ਇਸ ਤੋਂ ਪਹਿਲਾਂ ਮੁਜਾਹਰਾਕਾਰੀਆਂ ਨੇ ਸਰਹੱਦੀ ਪਿੰਡ ਪੂੰਗਾ ‘ਚ ਜ਼ਬਰਦਸਤ ਰੈਲੀ ਕਰਨ ਤੋਂ ਇਲਾਵਾ ਦਰਜਨਾਂ ਪਿੰਡਾਂ ‘ਚ ਮਨੂੰਵਾਦੀ ਗੁਲਾਮੀ ਵਿਰੋਧੀ ਦਲਿਤ ਜਗਾਓ ਮਾਰਚ ਤਹਿਤ ਝੰਡਾ ਮਾਰਚ ਤੇ ਜਥਾ ਮਾਰਚ ਕਰਕੇ ਲੋਕਾਂ ਨੂੰ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਕੀਤਾ |