ਅਜਨਾਲਾ : ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜ਼ਿਲ੍ਹਾ ਜਨਰਲ ਸਕੱਤਰ ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੁਹਾਰ, ਦਿਹਾਤੀ ਮਜਦੂਰ ਸਭਾ ਤਹਿਸੀਲ ਅਜਨਾਲਾ ਸਕੱਤਰ, ਜਸਬੀਰ ਸਿੰਘ ਜਸਰਾਊਰ, ਜਨਵਾਦੀ ਇਸਤਰੀ ਸਭਾ ਤਹਿਸੀਲ ਸਕੱਤਰ ਸਰਬਜੀਤ ਕੌਰ ਜਸਰਾਊਰ ਆਦਿ ਆਗੂਆਂ ਦੀ ਅਗਵਾਈ ‘ਚ ਜ਼ਿਲ੍ਹੇ ਦੀਆਂ ਕਿਸਾਨ ਮਜਦੂਰ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਪ੍ਰਭਾਵਸ਼ਾਲੀ ਵਫਦ ਨੇ ਮੁੱਖ ਮੰਤਰੀ ਦੇ ਨਾਂਅ ਲਿਖੇ ਮੰਗ-ਪੱਤਰ ਨੂੰ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਰਾਹੀਂ ਭੇਜਦਿਆਂ ਜ਼ੋਰ ਦਿੱਤਾ ਕਿ ਲੋਕ ਆਗੂ ਮਨਜੀਤ ਸਿੰਘ ਧਨੇਰ ਵਾਸੀ ਧਨੇਰ, ਥਾਣਾ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਨੂੰ ਥਾਣਾ ਕੋਤਵਾਲੀ ਬਰਨਾਲਾ ‘ਚ ਦਰਜ ਇਕ ਕਤਲ ਪੁਲੀਸ ਮੁਕਦਮੇ ‘ਚ ਨਜਾਇਜ਼ ਸ਼ਾਮਲ ਕਰਕੇ ਦੋੋਸ਼ੀ ਠਹਿਰਾਏ ਜਾਣ ਕਾਰਨ ਹੋਈ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਕੇ ਸੰਘਰਸ਼ੀਲ ਕਿਸਾਨ, ਮਜਦੂਰ ਜਨਤਕ ਜਥੇਬੰਦੀਆਂ ਨੂੰ ਇਨਸਾਫ਼ ਦਿੱਤਾ ਜਾਵੇ |