ਮਜੀਠਾ : ਭਾਰਤੀ ਇਨਕਾਬੀ ਮਾਰਕਸਵਾਦੀ ਪਾਰਟੀ, ਜ਼ਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਗੁਰਮੀਤ ਸਿੰਘ ਵਡਾਲਾ, ਰਣਬੀਰ ਸਿੰਘ, ਸਵਰਾਜ ਸਿੰਘ ਮਜੀਠਾ ਤੇ ਸੁੱਚਾ ਸਿੰਘ ਆਦਿ ਆਗੂਆਂ ਦੀ ਸਾਂਝੀ ਅਗਵਾਈ ‘ਚ ਮਜੀਠਾ ਵਿਖੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦਾ ਇਕੱਠ ਕੀਤਾ ਗਿਆ, ਜਿਸ ‘ਚ ਰਵੇਲ ਸਿੰਘ ਬੁਰਜ਼, ਕਰਮ ਸਿੰਘ ਚੰਡੇ, ਸਵਰਨ ਸਿੰਘ ਟਰਪਈ ਤੇ ਮਾਸ਼ਟਰ ਹਰਭਜਨ ਸਿੰਘ ਟਰਪਈ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਨੇ ਬੜੀ ਚਲਾਕੀ ਨਾਲ ਡੀਜ਼ਲ ਅਤੇ ਪੈਟਰੋਲ ਨੂੰ ਜੀ.ਐੱਸ.ਟੀ. ‘ਚੋਂ ਬਾਹਰ ਰੱਖ ਕੇ ਕੰਪਨੀਆਂ ਨੂੰ ਅੰਨ੍ਹੀ ਲੁੱਟ ਕਰਵਾਕੇ ਉਨ੍ਹਾਂ ਦਾ ਕਰੋੜਾਂ ਰੁਪਇਆਂ ਦਾ ਫਾਇਦਾ ਕਰਵਾਇਆ ਜਾ ਰਿਹਾ ਹੈ | ਮੋਦੀ ਸਰਕਾਰ ਦਾ ਇਥੋਂ ਇੱਕ ਏਜੰਡਾ ਡਿਫੈਂਸ ਸਮੇਤ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਕਰਕੇ ਕੈਸ਼ ਲੋਟੂ ਕੰਪਨੀ ਦੇ ਹਵਾਲੇ ਕੀਤਾ ਜਾਵੇ | ਇਨ੍ਹਾਂ ਲੋਕ ਮਾਰੂ ਨੀਤੀਆਂ ਕਾਰਨ ਬੇਰੋਜ਼ਗਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ | ਕੈਪਟਨ ਸਰਕਾਰ ਦੇ ਸਾਰੇ ਵਾਅਦੇ ਹਵਾ ਹੋ ਗਏ ਹਨ | ਆਗੂਆਂ ਮੰਗ ਕਰਦਿਆਂ ਕਿਹਾ ਕਿ ਪੈਟਰੋਨ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਤੇ ਖਾਲ੍ਹੀ ਪਈਆਂ ਅਸਾਮੀਆਂ ਤੇ ਨਵੀ ਤੇ ਪੱਕੀ ਭਰਤੀ ਕੀਤੀ ਜਾਵੇ | ਉਪਰੰਤ ਕਿਸਾਨਾਂ, ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੇ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਮਜੀਠਾ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਮੌਕੇ ਨਵਤੇਜ਼ ਸਿੰਘ, ਭੁਪਿੰਦਰ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਤਰਲੋਕ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ, ਬਲਵਿੰਦਰ ਸਿੰਘ ਵੀਰਮ, ਹਰਜਿੰਦਰ ਸਿੰਘ, ਲਖਬੀਰ ਸਿੰਘ, ਮੋਹਣ ਸਿੰਘ ਪੱਡੋਰੀ ਵੜੈਚ, ਪਰਮਜੀਤ ਸਿੰਘ ਚੰਡੇ, ਦਿਲਜੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ|