Now Reading
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਹੋਈ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਹੋਈ

ਗੜ੍ਹਸ਼ੰਕਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਪਿੰਡ ਪੋਸੀ ਵਿਖੇ ਹੋਈ, ਜਿਸ ਦੌਰਾਨ 17 ਨਵੰਬਰ ਨੂੰ ਲੋਕ ਜਗਾਓ, ਲੁਟੇਰੇ ਭਜਾਓ ਦੇ ਨਾਅਰੇ ਹੇਠ ਪਹੁੰਚ ਰਹੇ ਜਥਾ ਮਾਰਚ ਦੇ ਸਵਾਗਤ ਲਈ ਵਿਚਾਰ ਵਟਾਂਦਰਾ ਕੀਤਾ ਗਿਆ| ਜ਼ਿਲ੍ਹਾ ਸਕੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਜਥਾ 17 ਨਵੰਬਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਸਰ, ਦਸੂਹਾ, ਮੁਕੇਰੀਆਂ, ਕੱਕੋਂ, ਸੁੰਦਰ ਨਗਰ ਹੁਸ਼ਿਆਰਪੁਰ ਤੋਂ ਹੋ ਕੇ ਚੱਬੇਵਾਲ, ਮਾਹਿਲਪੁਰ ਤੋਂ ਬਾਅਦ ਪੋਸੀ ਵਿਖੇ ਸ਼ਾਮ ਨੂੰ ਪਹੁੰਚੇਗਾ| ਉਨ੍ਹਾਂ ਦੱਸਿਆ ਕਿ ਜਥੇ ਦੀ ਅਗਵਾਈ ਪਾਰਟੀ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ ਅਤੇ ਪੰਜਾਬ ਦੇ ਸਕੱਤਰ ਮਾ. ਹਰਕੰਵਲ ਸਿੰਘ ਕਰਨਗੇ| ਮੀਟਿੰਗ ਵਿਚ ਸਤਪਾਲ ਲੱਠ, ਬਲਵੰਤ ਰਾਮ, ਸ਼ਾਦੀ ਰਾਮ ਕਪੂਰ, ਬਲਵੀਰ ਸਿੰਘ ਰਾਣਾ, ਨਿਸ਼ਆਨ ਸਿੰਘ, ਗੋਪਾਲ ਦਾਸ ਮਨਹੋਤਰਾ, ਹਰਬੰਸ ਕੌਰ ਆਦਿ ਹਾਜ਼ਰ ਹੋਏ|

Scroll To Top