Now Reading
ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੇ ਰਹਾਇਸ਼ੀ ਪਲਾਟਾਂ ‘ਤੇ ਕਬਜਾ ਕੀਤਾ

ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੇ ਰਹਾਇਸ਼ੀ ਪਲਾਟਾਂ ‘ਤੇ ਕਬਜਾ ਕੀਤਾ

ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਪਿੰਡ ਬਧਾਈ ਦੇ ਮਜ਼ਦੂਰਾਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਿੰਡ ਦੇ ਖੇਤ ਮਜ਼ਦੂਰਾਂ ਨੇ ਰਹਾਇਸ਼ੀ ਪਲਾਟ ਅਲਾਟ ਕਰਵਾਉਣ ਲਈ ਰੋਸ ਵਜੋਂ ਪਿੰਡ ਦੇ ਨਜ਼ਦੀਕ ਪਈ ਬੰਜਰ ਸ਼ਾਮਲਾਤ ਜ਼ਮੀਨ ਤੇ ਕਬਜ਼ਾ ਕਰ ਲਿਆ| ਇਸ ਦੌਰਾਨ ਸ਼ਾਸਨ ਵਲੋਂ ਬੀ.ਡੀ.ਪੀ.ਓ. ਮੁਕਤਸਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ| ਬੀ.ਡੀ.ਪੀ.ਓ. ਦੀ ਅਗਵਾਈ ਵਿਚ ਮਜ਼ਦੂਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਚੋਣਾਂ ਤੋਂ ਬਾਅਦ 5-5 ਮਰਲੇ ਦੇ ਰਹਾਇਸ਼ੀ ਪਲਾਟ ਅਲਾਟ ਕਰ ਦਿੱਤੇ ਜਾਣਗੇ| ਪ੍ਰਸ਼ਾਸਨ ਵਲੋਂ ਕਬਜ਼ਾ ਹਟਾਉਣ ਬਾਰੇ ਕਿਹਾ ਗਿਆ, ਪ੍ਰੰਤੂ ਮਜ਼ਦੂਰਾਂ ਵਲੋਂ ਨਾਂਹ ਕਰ ਦਿੱਤੀ ਗਈ| ਇਸ ਦੌਰਾਨ ਗਿਰਜਾ ਘਰ ਵਿਖੇ ਰੈਲੀ ਕੱਢੀ ਅਤੇ ਰੋਸ ਮਾਰਚ ਕੀਤਾ ਗਿਆ| ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਇਕਾਈ ਪ੍ਰਧਾਨ ਤਾਰਾ ਸਿੰਘ, ਸਕੱਤਰ ਕਾਕੂ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਹਾਇਸ਼ੀ ਪਲਾਟ ਅਪ੍ਰੈਲ ਮਹੀਨੇ ਵਿਚ ਮਤੇ ਪਵਾ ਕੇ ਪਲਾਟ ਅਲਾਟ ਕਰਨੇ ਸਨ, ਪਰ ਪ੍ਰਸ਼ਾਸਨ ਵਲੋਂ ਇਹ ਮਤੇ ਪੁਆ ਕੇ ਪਲਾਟ ਅਲਾਟ ਨਹੀਂ ਕੀਤੇ ਗਏ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਿਆ| ਇਸ ਮੌਕੇ ਸਰਬਸੰਮਤੀ ਨਾਲ ਮਜ਼ਦੂਰਾਂ ਨੇ ਮਤਾ ਪਾਸ ਕਰਕੇ ਸੰਮਤੀ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਵੀ ਕੀਤਾ|

Scroll To Top