Now Reading
ਫਤਿਆਬਾਦ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕੀਤਾ ਪ੍ਰਦਰਸ਼ਨ

ਫਤਿਆਬਾਦ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕੀਤਾ ਪ੍ਰਦਰਸ਼ਨ

ਫਤਿਆਬਾਦ, 8 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ 10 ਤੋਂ 12 ਵਜੇ ਤੱਕ ਸੜਕ ਦੇ ਕਿਨਾਰਿਆਂ ‘ਤੇ ਗੱਡੀਆਂ, ਮੋਟਰਸਾਈਕਲ, ਟਰੈਕਟਰ ਡੱਕ ਕੇ ਪ੍ਰਦਰਸ਼ਨ ਕੀਤਾ ਗਿਆ।
ਗੋਇੰਦਵਾਲ ਹਾਈਵੇਅ ‘ਤੇ ਕੀਤੇ ਇਸ ਪ੍ਰਦਰਸ਼ਨ ਨੂੰ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ ਤੁੜ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਖੇਤ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਜਤਿੰਦਰ ਸਿੰਘ ਪ੍ਰਿੰਸ ਫਤਿਹਾਬਾਦ, ਗੁਰਦੀਪ ਸਿੰਘ ਫਤਿਹਾਬਾਦ, ਗੁਰਜਿੰਦਰ ਸਿੰਘ ਰੰਧਾਵਾ ਗੋਇੰਦਵਾਲ ਸਾਹਿਬ, ਮਾ. ਸਰਬਜੀਤ ਸਿੰਘ ਭਰੋਵਾਲ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਡੀਜ਼ਲ, ਪੈਟਰੋਲ, ਰਸੋਈ ਵਿਚ ਵਰਤਣ ਵਾਲੀਆ ਨਿੱਤ ਦੀਆਂ ਵਸਤੂਆਂ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ। ਕਾਰਪੋਰੇਟ ਘਰਾਣਿਆਂ ਦੇ ਸਰਮਾਏ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਵਰਗ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਇਸ ਸਮੇਂ ਹਾਜਰ ਸੁਖਵੰਤ ਸਿੰਘ ਦੋਜੀ ਛਾਪੜੀ ਸਾਹਿਬ, ਜਗਿੰਦਰ ਸਿੰਘ ਖਡੂਰ ਸਾਹਿਬ, ਰਾਜੂ ਭਰੋਵਾਲ, ਹਰਜਿੰਦਰ ਸਿੰਘ ਖਡੂਰ ਸਾਹਿਬ, ਹਿੰਦਬੀਰ ਸਿੰਘ ਵਰਾਣਾ ਸਰਪੰਚ, ਗੁਰੂ ਅਮਰਦਾਸ ਟੈਂਪੂ ਯੂਨੀਅਨ ਦੇ ਪ੍ਰਧਾਨ ਸੋਨੂੰ ਮੱਲੀ ਆਦਿ ਹਾਜ਼ਰ ਸਨ।

Scroll To Top