Now Reading
ਪੁਲਿਸ ਵਧੀਕੀਆਂ ਖ਼ਿਲਾਫ਼ ਆਰਐਮਪੀਆਈ ਵੱਲੋ ਥਾਣਾ ਵੈਰੋਵਾਲ ਅੱਗੇ ਧਰਨਾ ਲਗਾਇਆ

ਪੁਲਿਸ ਵਧੀਕੀਆਂ ਖ਼ਿਲਾਫ਼ ਆਰਐਮਪੀਆਈ ਵੱਲੋ ਥਾਣਾ ਵੈਰੋਵਾਲ ਅੱਗੇ ਧਰਨਾ ਲਗਾਇਆ

ਖਡੂਰ ਸਾਹਿਬ, 8 ਜੂਨ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਅੱਜ ਪੁਲਿਸ ਵਧੀਕੀਆ ਦੇ ਖ਼ਿਲਾਫ਼ ਥਾਣਾ ਵੈਰੋਵਾਲ ਅੱਗੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ, ਜਸਬੀਰ ਸਿੰਘ ਵੈਰੋਵਾਲ ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਢੋਟਾ, ਮਨਜੀਤ ਸਿੰਘ ਸੱਕਿਆਵਾਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਜੀਤ ਸਿੰਘ ਜਲਾਲਾਬਾਦ, ਜਨਵਾਦੀ ਇਸਤਰੀ ਸਭਾ ਦੇ ਆਗੂ ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਅਗੂ ਮੁਖਤਾਰ ਸਿੰਘ ਮੱਲਾ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੁਲਿਸ ਦਾ ਕਥਿਤ ਤੌਰ ‘ਤੇ ਸਿਆਸੀਕਰਨ ਹੋਣ ‘ਤੇ ਹਲਕੇ ਦੇ ਵਿਧਾਇਕ ਵੱਲੋਂ ਥਾਣਾ ਵੈਰੋਵਾਲ ‘ਚ ਲਗਾਤਾਰ ਲੋਕਾਂ ਨਾਲ ਜਿਆਦਤੀਆ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਦੀ ਮਿਸਾਲ ਪਿੰਡ ਹੋਠੀਆ ਦੇ ਦਇਆ ਸਿੰਘ ਦੇ ਘਰ ਦਾ ਸਾਰਾ ਸਮਾਨ ਘਰੋਂ ਚੁਕਣ ‘ਤੇ ਮਿਲਦੀ ਹੈ। ਦਇਆ ਸਿੰਘ ਦੇ ਘਰ ਤੇ ਨਜਾਇਜ਼ ਕਬਜਾ ਕਰਾਇਆ ਗਿਆ ਹੈ। ਉਲਟਾ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਮੁਗਲਾਣੀ ਦੇ ਅਜੈਬ ਸਿੰਘ ਨੂੰ ਘਰੋਂ ਚੁਕ ਕੇ ਕੁਨੈਕਸ਼ਨ ਸਾਂਝਾਂ ਕਰਨ ਲਈ ਹਲਕਾ ਵਿਧਾਇਕ ਦੇ ਇਸ਼ਾਰੇ ‘ਤੇ ਜੋਰ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਜਲਾਲਾਬਾਦ ਦਾ ਦੋਹਾਂ ਧਿਰਾ ਦਾ ਝਗੜਾ ਹੋਇਆ, ਉਸਦੀ ਝੂਠੀ ਸਟੋਰੀ ਬਣਾਈ ਜਾ ਰਹੀ ਹੈ। ਇਸੇ ਤਰ੍ਹਾਂ ਅਨੇਕਾਂ ਹੋਰ ਮਸਲੇ ਹਨ ਹੱਲ੍ਹ ਨਹੀਂ ਕੀਤੇ ਜਾ ਰਹੇ।
ਇਸ ਮੌਕੇ ਸਰਬਜੀਤ ਸਿੰਘ ਭਰੋਵਾਲ, ਸੋਨੂ ਮੱਲੀ, ਨਰਿੰਦਰ ਸਿੰਘ ਤੁੜ, ਸਰਪੰਚ ਦਿਆਲ ਸਿੰਘ ਤੁੜ, ਅਜੈਬ ਸਿੰਘ ਬੋਦੇਵਾਲ, ਸੂਬੇਦਾਰ ਕੁਲਵੰਤ ਸਿੰਘ, ਬਿਕਰ ਸਿੰਘ ਸੱਕਿਆਵਾਲੀ, ਸੁਰਜੀਤ ਸਿੰਘ ਭੈਲ, ਸੁਖਦੇਵ ਸਿੰਘ ਉਪਲ, ਪ੍ਰੇਮ ਸਿੰਘ ਸਰਾ, ਮੰਗਲ ਸਿੰਘ ਦੇਲਾਵਾਲ, ਰਛਪਾਲ ਸਿੰਘ ਵੈਰੋਵਾਲ, ਭਗਵਾਨ ਸਿੰਘ ਬਦੇਸ਼ਾ, ਗੋਪੀ ਢੋਟਾ, ਜੋਗਿੰਦਰ ਸਿੰਘ ਖਡੂਰ ਸਾਹਿਬ, ਚੈਨ ਸਿੰਘ ਨਾਗੋਕੇ, ਅਮਰੀਕ ਸਿੰਘ ਘੱਗੇ, ਬਾਬਾ ਬੀਰਾ ਸਿੰਘ ਏਕਲਗੱਡਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

Scroll To Top