Now Reading
ਪਿੰਡ ਚੱਕ ਮਦਰੱਸਾ ‘ਚ ਰੋਸ ਮਾਰਚ ਕੀਤਾ

ਪਿੰਡ ਚੱਕ ਮਦਰੱਸਾ ‘ਚ ਰੋਸ ਮਾਰਚ ਕੀਤਾ

ਸ਼੍ਰੀ ਮੁਕਤਸਰ ਸਾਹਿਬ :ਪਿੰਡ ਚੱਕ ਮਦਰੱਸਾ ਦੇ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਕਬਜ਼ੇਵਾਲੀ ਜਗ੍ਹਾ ‘ਤੇ ਰੈਲੀ ਕੱਢੀ | ਇਸ ਰੈਲੀ ਦੌਰਾਨ ਦੋ ਮਤੇ ਪਾਸ ਕੀਤੇ ਗਏ, ਜਿਨ੍ਹਾਂ ‘ਚ ਇਸ ਮਹੀਨੇ ਹੋ ਰਹੀਆਂ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਾਈਕਾਟ ਕਰਨ ਅਤੇ ਪਿੰਡ ਵਿਚ ਲੱਖੇਵਾਲੀ ਪੁਲਿਸ ਦਾ ਵਿਰੋਧ ਕਰਨ ਦਾ ਫ਼ੈਸਲਾ ਸ਼ਾਮਿਲ ਹੈ | ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਜ਼ਿਲ੍ਹਾ ਮੀਤ ਪ੍ਰਧਾਨ ਕਰਮ ਸਿੰਘ ਮਦਰੱਸਾ, ਪਿੰਡ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ ਖ਼ਾਲਸਾ, ਜਲੰਧਰ ਸਿੰਘ ਖ਼ਾਲਸਾ, ਰੂਪ ਸਿੰਘ ਤੇ ਬੇਅੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਕੌੜਿਆਂਵਾਲੀ ਦੇ ਮਜ਼ਦੂਰਾਂ ਨੂੰ ਰਹਾਇਸ਼ੀ ਪਲਾਟ ਅਲਾਟ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਥਾਣਾ ਲੱਖੇਵਾਲੀ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਵਲੋਂ ਮਜ਼ਦੂਰ ਔਰਤਾਂ ਨਾਲ ਕੀਤੀ ਬਦਸਲੂਕੀ ਦੀ ਜ਼ੋਰਦਾਰ ਨਿੰਦਾ ਕੀਤੀ |

Scroll To Top