Now Reading
ਪਠਾਨਕੋਟ ਜਥਾ ਪੁੱਜਣ ’ਤੇ ਤਿੰਨ ਜਲਸੇ ਕਰਨ ਦਾ ਐਲਾਨ

ਪਠਾਨਕੋਟ ਜਥਾ ਪੁੱਜਣ ’ਤੇ ਤਿੰਨ ਜਲਸੇ ਕਰਨ ਦਾ ਐਲਾਨ

ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਸ਼ੰਘਰਸ਼ਾਂ ਦੇ ਪ੍ਰਤੀਕ ਜਲ੍ਹਿਆਂਵਾਲਾ ਬਾਗ ਅੰਮਿ੍ਰਤਸਰ ਤੋਂ 12 ਨਵੰਬਰ ਨੂੰ “ਲੋਕ ਜਗਾਓ- ਲੁਟੇਰੇ ਭਜਾਓ’’ ਅਤੇ “10 ਦਸੰਬਰ-ਚੱਲੋ ਜਲੰਧਰ’’¿;ਦਾ ਹੋਕਾ ਦਿੰਦਾ ਵੱਖ ਵੱਖ ਪਿੰਡਾਂ ਕਸਬਿਆਂ ਵਿੱਚ ਰੈਲੀਆਂ ਅਤੇ ਮਾਰਚ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਤੇ ਦੇਸ਼ ਵਿਰੋਧੀ ਨੀਤੀਆਂ, ਸੰਘ ਪਰਿਵਾਰ ਦੀਆਂ ਫਿਰਕੂ ਚਾਲਾਂ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਮੁਲਾਜਮਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਲੋਕ ਵਿਰੋਧੀ ਕਾਰਵਾਈਆਂ ਤੋਂ ਲੋਕਾਂ ਨੂੰ ਸੁਚੇਤ ਕਰਦੇ ਆ ਰਹੇ ਜਥੇ ਦਾ 16 ਨਵੰਬਰ ਨੂੰ¿;ਆਰ ਐਮ ਪੀ ਆਈ ਜਿਲ੍ਹਾ ਪਠਾਨਕੋਟ ਵੱਲੋਂ ਪਿੰਡ ਰਛਪਾਲਵਾਂ ਟੌਲ ਪਲਾਜ਼ਾ ਨੇੜੇ ਸਵਾਗਤ ਕੀਤਾ ਜਾਵੇਗਾ।

16 ਨਵੰਬਰ ਨੂੰ ਸਾਰੇ ਦਿਨ ਦੀ ਰੂਪ ਰੇਖਾ ਬਾਰੇ ਆਰ ਐਮ ਪੀ ਆਈ ਦੇ ਆਗੂਆਂ ਸਰਵ ਸਾਥੀ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ ਅਤੇ ਪ੍ਰੇਮ ਸਾਗਰ ਨੇ ਸਾਂਝੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਪਹਿਲਾ ਜਲਸਾ ਸਵੇਰੇ 11 ਵਜੇ ਪਿੰਡ ਡਿਬਕੂ ਧਲੌਰੀਆਂ, ਦੂਸਰਾ ਜਲਸਾ 1 ਵਜੇ ਸੁਜਾਨਪੁਰ ਚਾਰ ਨੰਬਰ ਪੁਲ ਨੇੜੇ ਪਾਰਕ ਵਿਚ ਅਤੇ ਤੀਸਰਾ ਜਲਸਾ ਡਲਹੌਜ਼ੀ ਰੋਡ ਨੇੜੇ ਪੁਰਾਣੀ ਕਚਹਿਰੀ ਪਠਾਨਕੋਟ ਵਿਖੇ ਕੀਤਾ ਜਾਵੇਗਾ।

Scroll To Top