ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮ੍ਰਪਿਤ ਕਨਵੈਨਸ਼ਨ ਕੀਤੀ ਗਈ,।ਇਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਲੱਖਣ ਸਿਂਘ ਤੁੜ, ਕਰਨਬੀਰ ਸਿੰਘ ਪੱਖੋਕੇ, ਪਰਗਟ ਸਿੰਘ ਪੱਟੀ ਆਦਿ ਆਗੂਆਂ ਨੇ ਕੀਤੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਸਭਾ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਸਰਕਾਰਾਂ ਸਹੀਦਾਂ ਦੇ ਸੁਫ਼ਨਿਆਂ ਦੇ ਉਲਟ ਕੰਮ ਕਰ ਰਹੀਆ ਹਨ।ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਦੇਸ਼ ਵਿਦੇਸ਼ ਦੇ ਪੂੰਜੀਪਤੀਆ ਹਵਾਲੇ ਕਰ ਰਹੀਆ ਹਨ।ਅਤੇ ਦੇਸ਼ ਦਾ ਖ਼ਜ਼ਾਨਾਂ ਪੂੰਜੀਪਤੀਆਂ ਨੂੰ ਲੁਟਾਇਆਜਾ ਰਿਹਾ ਹੈ। ਆਮ ਲੋਕਾਂ ਪੱਲੇ ਗਰੀਬੀ, ਬੇਰੁਜਗਾਰੀ, ਭਰਿਸ਼ਟਾਚਾਰ ਅਤੇ ਨਸ਼ੇ ਪੈ ਰਹੇ ਹਨ। ਪੂੰਜੀਪਤੀ ਨਿੱਜੀ ਮੁਨਾਫੇ ਦੀ ਹਵਸ ਵਿੱਚ ਕੁਦਰਤੀ ਸਰੋਤਾਂ ਦਾ ਵਿਨਾਸ਼ ਕਰ ਰਹੇ ਹਨ। ਪਾਣੀ ਹਵਾ ਨੂੰ ਗੰਦਲਾ ਬਣਾਕੇ ਪਰਦੂਸ਼ਤ ਕੀਤਾ ਜਾ ਰਿਹਾ ਹੈ।।ਉਨ੍ਹਾ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਤੋਂ ਪ੍ਰੇਰਨਾ ਲੈ ਕੇ ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਨਸ਼ਿਆਂ ਨਾਲ ਹੋ ਰਹੀਆ ਮੌਤਾਂ ਵਿਰੁੱਧ ਮਾਰਚ ਵੀ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਜਤਿੰਦਰ ਸਿੰਘ ਢੋਟੀਆ, ਡਾ. ਰਾਜਬੀਰ ਸਿੰਘ ਸਰਾਂ, ਚਮਕੌਰ ਸਿੰਘ ਭੁੱਲਰ, ਨਵਦੀਪ ਸਿੰਘ, ਹਰਦੇਵ ਸਿੰਘ ਜਲਾਲਾਬਾਦ, ਚਰਨਜੀਤ ਸਿੰਘ ਲੌਹਕਾ, ਰਵੀ ਕੋਟ ਮਹੰਮਦ ਖਾਂ, ਸਨੇਹਦੀਪ ਸਿੰਘ ਸਿੱਧੂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।